ਸੀ.ਐੱਮ ਮਾਨ ਨੇ ਖੁਸ਼ ਕੀਤੇ ਮਾਪੇ , ਨਿੱਜੀ ਸਕੂਲਾਂ ‘ਤੇ ਕੱਸਿਆ ਸ਼ਿਕੰਜਾ

ਚੰਡੀਗੜ੍ਹ- ਸੀ.ਐੱਮ ਭਗਵੰਤ ਮਾਨ ਨੇ ਸਿੱਖਿਆ ਦੇ ਖੇਤਰ ਚ ਵੱਡਾ ਫੈਸਲਾ ਲੈ ਕੇ ਪੰਜਾਬ ਦੇ ਲੋਕਾਂ ਨੂੰ ਖਾਸਕਰ ਉਨ੍ਹਾਂ ਮਾਂ ਬਾਪ ਨੂੰ ਖੁਸ਼ ਕਰ ਦਿੱਤਾ ਹੈ ਜਿਨ੍ਹਾਂ ਦੇ ਬੱਚੇ ਸਕੂਲਾਂ ਚ ਪੜਦੇ ਹਨ ।ਸੀ.ਐੱਮ ਮਾਨ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਦੇ ਨਵੇਂ ਸਮੈਸਟਰ ਚ ਕੋਈ ਵੀ ਨਿੱਜੀ ਸਕੂਲ ਫੀਸ ਅਤੇ ਦਾਖਲਾ ਫੀਸ ਚ ਵਾਧਾ ਨਹੀਂ ਕਰੇਗਾ ।ਫੀਸ ਵਾਧੇ ਨੂੰ ਲੈ ਕੇ ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ਵਿਚਕਾਰ ਤਾਲਮੇਲ ਤੋਂ ਬਾਅਦ ਫੈਸਲਾ ਲਿਆ ਜਾਵੇਗਾ ।

ਨਿੱਜੀ ਸਕੂਲਾਂ ਵਲੋਂ ਵਰਦੀ ਅਤੇ ਕਿਤਾਬਾਂ ਦੇ ਨਾਂ ‘ਤੇ ਮਚਾਈ ਜਾ ਰਹੀ ਲੁੱਟ ‘ਤੇ ਵੀ ਮਾਨ ਨੇ ਸ਼ਿਕੰਜਾ ਕੱਸਿਆ ਹੈ ।ਹੁਣ ਕੋਈ ਵੀ ਨਿੱਜੀ ਸਕੂਲ ਕਿਤਾਬਾਂ ਜਾ ਵਰਦੀ ਲਈ ਕਿਸੇ ਖਾਸ ਦੁਕਾਨ ਦਾ ਨਾਂ ਨਹੀਂ ਲਵੇਗਾ । ਸਕੂਲ ਦੀ ਵਰਦੀ ਅਤੇ ਕਿਤਾਬਾਂ ਲਗਭਗ ਹਰ ਥਾਂ ਤੋਂ ਮਿਲਣੀ ਚਾਹੀਦੀ ਹੈ ।ਸੀ.ਐੱਮ ਮਾਨ ਨੇ ਅੱਜ ਇਹ ਦੋ ਖਾਸ ਹੁਕਮ ਜਾਰੀ ਕੀਤੇ ਹਨ ।

ਅਕਸਰ ਅਜਿਹੀਆਂ ਸ਼ਿਕਾਇਤਾਂ ਮਿਲਣ ਨੂੰ ਆਉਣਦੀਆਂ ਹਨ ਕਿ ਕਿਤਾਬਾਂ ਅਤੇ ਵਰਦੀ ਨੂੰ ਨਿੱਜੀ ਸਕੂਲਾਂ ਵਲੋਂ ਆਪਣੀ ਮਨ ਪਸੰਦ ਦੁਕਾਨਾਂ ਰਾਹੀਂ ਵੇਚਿਆਂ ਜਾਂਦਾ ਹੈ ।ਜਿਸ ਨਾਲ ਇਹ ਚੀਜ਼ਾਂ ਮਹਿੰਗੀਆਂ ਮਿਲਦੀਆਂ ਸਨ । ਸੀ.ਐੱਮ ਮਾਨ ਨੇ ਆਮ ਇਨਸਾਨ ਦਾ ਦਰਦ ਸਮਝਦਿਆਂ ਹੋਇਆ ਲੋਕ ਹਿੱਤ ਚ ਇਹ ਫੈਸਲਾ ਲਿਆ ਹੈ ।