ਭਗਵੰਤ ਮਾਨ ਨੂੰ ਪਹਿਲੀ ਸਫਲਤਾ , ਰਿਸ਼ਵਤ ਲੈਂਦੀ ਸਰਕਾਰੀ ਕਲਰਕ ਕਾਬੂ

ਜਲੰਧਰ- ਸੀ.ਐੱਮ ਭਗਵੰਤ ਮਾਨ ਵਲੋਂ ਜਾਰੀ ਐਂਟੀ ਕੁਰਪਸ਼ਨ ਹੈਲਪ ਲਾਈਨ ਨੰਬਰ ‘ਤੇ ਆਈ ਸ਼ਿਕਾਇਤ ਦੇ ਅਧਾਰ ‘ਤੇ ਰਿਸ਼ਵਤਖੋਰੀ ਦੇ ਇਕ ਮਾਮਲੇ ਦਾ ਪਰਦਾਫਾਸ਼ ਹੋਇਆ ਹੈ ।ਜਲੰਧਰ ਦੇ ਇਕ ਤਹਿਸੀਲਦਾਰ ਦੇ ਦਫਤਰ ਚ ਇਕ ਮਹਿਲਾ ਕਲਰਕ ਵਲੋਂ ਨੌਕਰੀ ਦੇ ਬਦਲੇ ਚਾਰ ਲੱਖ 80 ਹਜ਼ਾਰ ਦੀ ਰਿਸ਼ਵਤ ਮੰਗੀ ਗਈ ਸੀ ।ਪੀੜਤ ਵਲੋਂ ਇਸ ਦੀ ਸ਼ਿਕਾਇਤ ਸੀ.ਐੱਮ ਨੂੰ ਹੈਲਪ ਲਾਈਨ ‘ਤੇ ਕੀਤੀ ਗਈ ਸੀ । ਮੁੱਖ ਮੰਤਰੀ ਵਲੋਂ ਇਸ ਗੌਰ ਕਰਦਿਆਂ ਸਬੰਦਿਤ ਅਫਸਰਾਂ ਨੂੰ ਤੁਰੰਤ ਜਾਂਚ ਕਰਨ ਲਈ ਕਿਹਾ ਗਿਆ ।
ਜਾਂਚ ਚ ਮਹਿਲਾ ਕਲਰਕ ਖਿਲਾਫ ਦੋਸ਼ ਸਹਿ ਪਾਏ ਗਏ ।ਮੁੱਖ ਮੰਤਰੀ ਨੇ ਫੋਰੀ ਤੌਰ ‘ਤੇ ਕਲਰਕ ਖਿਲਾਫ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ।ਸੀ.ਐੱਮ ਮਾਨ ਨੇ ਇਸਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੀ ਜਨਤਾ ਨਾਲ ਸਾਂਝੀ ਕੀਤੀ ਹੈ ।ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੀ ਮੌਕੇ ਸੀ.ਐੱਮ ਮਾਨ ਵਲੋਂ ਐਂਟੀ ਕਰੱਪਸ਼ਨ ਹੈਲਪ ਲਾਈਨ 9501 200 200 ਜਾਰੀ ਕੀਤਾ ਗਿਆ ਸੀ । ਮਾਨ ਨੇ ਪੰਜਾਬ ਦੇ ਲੋਕਾਂ ਤੋਂ ਭ੍ਰਿਸ਼ਟਾਚਾਰੀਆਂ ਖਿਲਾਫ ਮੁਹਿੰਮ ਚ ਸਹਿਯੋਗ ਦੇਣ ਦੀ ਅਪੀਲ ਕੀਤੀ ਸੀ ।ਹੁਣ ਜਿਸਦਾ ਰੰਗ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ ।