ਸੀ.ਐੱਮ ਨੇ ਹਾਫ ਸੈਂਚੁਰੀ ਕੀਤੀ ਪੂਰੀ, ਜਨਮ ਦਿਨ ‘ਤੇ ਲੱਗੇ ਖੂਨ ਦਾਨ ਕੈਂਪ

ਡੈਸਕ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 50 ਸਾਲਾਂ ਦੇ ਹੋ ਗਏ। ਸੂਬੇ ਭਰ ਚ ਉਨਬ੍ਹਾਂ ਦੇ ਜਨਮ ਦਿਨ ਮੌਕੇ ਖੂਨ ਦਾਨ ਕੈਂਪ ਲਗਾਏ ਜਾ ਰਹੇ । ਜਲੰਧਰ ‘ਚ ਆਪ ਨੇਤਾ ਦੀਪਕ ਬਾਲੀ ਵਲੋਂ ਲਗਾਏ ਗਏ ਕੈਂਪ ਦਾ ਉਦਘਾਟਨ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਕੀਤਾ। ਬਲਕਾਰ ਸਿੰਘ ਨੇ ਕਿਹਾ ਅੱਜ ਦੇ ਦਿਹਾੜੇ ਵੱਧ ਤੋਂ ਵੱਧ ਖੂਨ ਇਕੱਤਰ ਕਰਕੇ ਰਿਕਾਰਡ ਕਾਇਮ ਕੀਤਾ ਜਾਵੇਗਾ।
ਉੱਥੇ ਦੀਪਲ ਬਾਲੀ ਨੇ ਕਿਹਾ ਕਿ ਵੈਸੇ ਤਾਂ ਪੰਜਾਬ ਭਰ ਚ ਖੂਨ ਦਾਨ ਕੈਂਪ ਲਗਾਏ ਜਾ ਰਹੇ ਹਨ। ਪਰ ਉਨ੍ਹਾਂ ਦਾ ਟੀਚਾ ਹੈ ਕਿ ਜਲਂਧਰ ਦੇ ਇਸ ਕੈਂਪ ਤੋਂ 500 ਤੋਂ ਵੱਧ ਯੂਨਿਟ ਖੂਨ ਇੱਕਤਰ ਕੀਤਾ ਜਾਵੇਗਾ। ਬਾਲੀ ਮੁਤਾਬਿਕ ਖੂਨ ਦਾਨ ਕੈਂਪ ਦੀ ਸੋਚ ਮੁੱਖ ਮੰਤਰੀ ਭਗਵੰਤ ਮਾਨ ਦੀ ਹੀ ਸੀ। ਉਹ ਨਹੀਂ ਚਾਹੁਂਦੇ ਸਨ ਕਿ ਵੱਡੀ ਵੱਡੀ ਪਾਰਟੀਆਂ ਕਰਕੇ ਜਨਮਦਿਨ ਮਨਾਇਆ ਜਾਵੇ। ਉਨ੍ਹਾਂ ਅੱਜ ਦਾ ਜਨਮ ਦਿਨ ਪੰਜਾਬ ਦੀ ਜਨਤਾ ਨੂੰ ਸਮਰਪਿਤ ਕੀਤਾ ਹੈ ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਅੱਜ ਸੀਐਮ ਮਾਨ ਨੂੰ ਪੂਰੇ ਦੇਸ਼ ਵਿੱਚੋਂ ਵਧਾਈਆਂ ਦੇਣ ਦਾ ਦੌਰ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਣ ਜਾਂ ਫਿਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਸਾਰਿਆਂ ਨੇ ਸੀਐਮ ਭਗਵੰਤ ਮਾਨ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਕੈਬਨਿਟ ਮੰਤਰੀ ਅਨਮੋਲ ਗਗਨਮਾਨ ਨੇ ਲਿਖਿਆ – ਪੰਜਾਬੀਆਂ ਦੇ ਹਰਮਨ ਪਿਆਰੇ ਮੁੱਖ ਮੰਤਰੀ @BhagwantMann ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਸਦਾ ਤੰਦਰੁਸਤ ਤੇ ਖੁਸ਼ ਰੱਖਣ।

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਲਿਖਿਆ – ਸਾਡੇ ਸਾਰਿਆਂ ਦੇ ਸਤਿਕਾਰਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਸਾਨੂੰ ਇਸ ਗੱਲ ਦੀ ਖੁਸ਼ੀ ਤੇ ਮਾਣ ਹੈ ਕਿ ਸੂਬੇ ਵਿੱਚ ਬਦਲਵੀਂ ਰਾਜਨੀਤੀ ਦੇ ਮੋਢੀ ਮਾਨ ਸਾਹਿਬ ਦੀ ਟੀਮ ਦਾ ਅਸੀਂ ਹਿੱਸਾ ਹਾਂ ਜੋ ਸੂਬੇ ਨੂੰ ਮੁੜ ਰੰਗਲਾ, ਹੱਸਦਾ ਤੇ ਖੇਡਦਾ ਪੰਜਾਬ ਬਣਾਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਵਾਹਿਗੁਰੂ ਉਨ੍ਹਾਂ ਨੂੰ ਤੰਦਰੁਸਤੀ ਬਖਸ਼ੇ ਅਤੇ ਮਾਨ ਸਾਹਿਬ ਇਸੇ ਤਰ੍ਹਾਂ ਸਾਡੀ ਅਗਵਾਈ ਕਰਦੇ ਰਹਿਣ ਅਤੇ ਤਿੰਨ ਕਰੋੜ ਪੰਜਾਬੀਆਂ ਦੇ ਚਿਹਰਿਆਂ ਉੱਤੇ ਮੁਸਕਰਾਹਟਾਂ ਬਿਖਰਨ।