ਚੰਡੀਗੜ੍ਹ- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਇਸਦੇ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਸ਼ਬਦੀ ਹਮਲਾ ਕੀਤਾ ਹੈ ।ਵਿਜ ਦਾ ਕਹਿਣਾ ਹੈ ਕਿ ਚੋਣਾ ਚ ਜਨਤਾ ਨੂੰ ਮੁਫਤ ਚੀਜ਼ਾਂ ‘ਤੇ ਝੂਠੇ ਵਾਅਦੇ ਕਰਕੇ ‘ਆਪ’ ਨੇਤਾ ਕਟੋਰਾ ਲੈ ਕੇ ਦਿੱਲੀ ਦੇ ਚਾਂਦਨੀ ਚੌਂਕ ਚ ਕਿਉਂ ਬੈਠ ਗਏ ।ਭਗਵੰਤ ਮਾਨ ਦਾ ਨਾਂ ਲਏ ਬਗੈਰ ਅਨਿਲ ਵਿਜ ਨੇ ਪੰਜਾਬ ਦੀ ‘ਆਪ’ ਸਰਕਾਰ ਨੂੰ ਕਈ ਮੁੱਦਿਆਂ ‘ਤੇ ਘੇਰਿਆ ਹੈ ।
ਵਿਜ ਦਾ ਕਹਿਣਾ ਹੈ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਝੂਠ ਬੋਲਣ ਵਾਲਾ ਨਿਸਾਨ ਹੈ । ਜਿਸਨੇ ਪੰਜਾਬ ਦੀ ਜਨਤਾ ਨੂੰ ਮੁਫਤ ਬਿਜਲੀ ੳਤੇ ਹਰੇਕ ਮਹਿਲਾ ਨੂੰ ਇਕ ਹਜ਼ਾਰ ਰੁਪਏ ਦੇਣ ਦੇ ਝੂਠੇ ਵਾਅਦੇ ਕੀਤੇ । ਉਨ੍ਹਾਂ ਕਿਹਾ ਕਿ ਚੋਣ ਮੈਨੀਫੈਸਟੋ ਬਨਾਉਣ ਤੋਂ ਪਹਿਲਾਂ ਅਆਮ ਆਦਮੀ ਪਾਰਟੀ ਨੂੰ ਦੇਖ ਲੈਣਾ ਚਾਹੀਦਾ ਸੀ ਕਿ ਪੰਜਾਬ ਸਰਕਾਰ ਦੇ ਬਜਟ ਚ ਇਨ੍ਹਾਂ ਪੈਸਾ ਕਿੱਥੋਂ ਆਵੇਗਾ ।
ਵਿਜ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ‘ਤੇ ਖੁਸ਼ੀ ਹੋਵੇਗੀ ਜੇਕਰ ਗੁਆਂਢੀ ਸੂਬੇ ਦੀ ਸਰਕਾਰ ਹਰੇਕ ਮਹਿਲਾ ਨੂੰ ਇਕ ਹਜ਼ਾਰ ਰੁਪਏ ਮਹੀਨਾ ਦੇਵੇਗੀ । ਗ੍ਰਹਿ ਮੰਤਰੀ ਨੇ ਕਿਹਾ ਕਿ ਮੁਫਤ ਬਿਜਲੀ ਅਤੇ ਲੁਭਾਉਣ ਵਾਲੇ ਹੋਰ ਵਾਅਦੇ ਕਰਕੇ ਅਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਨਤਾ ਨੂਮ ਧੌਖੇ ਚ ਰਖਿਆ ਹੈ ।ਦੂਜੇ ਪਾਸੇ ‘ਆਪ’ ਦੇ ਸਥਾਣਕ ਨੇਤਾਵਾਂ ਨੇ ਵਿਜ ਦੇ ਬਿਆਨ ਦੀ ਨਿਖੇਦੀ ਕੀਤੀ ਹੈ ।