ਕੈਨੇਡਾ ‘ਚ ਭਾਰਤੀ ਵਿਦਿਆਰਥੀ ਨੂੰ ਮਾਰਨ ਵਾਲਾ ਕਾਬੂ , ਹੋਇਆ ਸਨਸਨੀਖੇਜ਼ ਖੁਲਾਸਾ

ਟੋਰਾਂਟੋ – ਟੋਰਾਂਟੋ ‘ਚ ਬੀਤੇ ਹਫਤੇ ਕਤਲ ਕਰ ਦਿੱਤੇ ਗਏ ਭਾਰਤੀ ਵਿਦਿਆਰਥੀ ਕਾਰਤਿਕ ਵਾਸੁਦੇਵ ਦੇ ਕਾਤਲ ਨੂੰ ਸਥਾਣਕ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਕਾਤਲ ਦੀ ਪਛਾਣ ਰਿਚਰਡ ਜੋਨਾਥਨ ਐਡਵਿਨ ਵਜੋਂ ਹੋਈ ਹੈ । ਪੁਲਿਸ ਨੇ ਸਨਸਨੀਖੇਜ਼ ਖੁਲਾਸਾ ਕਰਦਿਆਂ ਦੱਸਿਆ ਕਿ ਉਕਤ ਕਾਤਲ ਵਲੋਂ ਪਿਛਲੇ ਸ਼ਨੀਵਾਰ ਨੂੰ ਇੱਕ ਹੋਰ ਵਿਅਕਤੀ ਦਾ ਵੀ ਕਤਲ ਕੀਤਾ ਗਿਆ ਸੀ । ਕਤਲ ਦੇ ਅਸਲ ਕਾਰਣਾ ਬਾਰੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ । ਪੁਲਿਸ ਨੇ ਦੋਹਾਂ ਕਤਲਾਂ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ ।
ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਪੜਾਈ ਕਰਨ ਗਏ ਗਾਜ਼ਿਆਬਾਦ ਦੇ 21 ਸਾਲਾ ਨੌਜਵਾਨ ਕਾਰਤਿਕ ਵਾਸੂਦੇਵ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ।ਘਟਨਾ ਟੋਰਾਂਟੋ ਦੇ ਸਬਵੇਅ ਸਟੇਸ਼ ਸ਼ੇਰਬਾਰਨ ਦੇ ਬਾਹਰ ਦੀ ਹੈ ।ਵੀਰਵਾਰ ਸ਼ਾਮ ਪੰਜ ਵਜੇ ਦੇ ਕਰੀਬ ਕਾਰਤਿਕ ਸਟੇਸ਼ਨ ਤੋਂ ਨਿਕਲ ਕੇ ਕੰਮ ‘ਤੇ ਜਾਣ ਲਈ ਬਸ ਫੜਨ ਵਾਲਾ ਸੀ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ‘ਤੇ ਗੋਲੀਆਂ ਚਲਾ ਦਿੱਤਿਆਂ । ਫਟੱੜ ਹਾਲਾਤ ਚ ਉਸਨੂੰ ਹਸਪਤਾਲ ਵੀ ਲਿਜਾਇਆ ਗਿਆ ਪਰ ਉਹ ਬੱਚ ਨਾ ਸਕਿਆ ।ਕਾਰਤਿਕ ਪੜਾਈ ਦੇ ਨਾਲ ਨਾਲ ਇੱਕ ਮੈਕਸੀਕਨ ਰੈਸਟੋਰੈਂਟ ਚ ਪਾਰਟ ਟਾਈਮ ਨੌਕਰੀ ਕਰਦਾ ਸੀ ।

ਕਾਰਤਿਕ ਦੇ ਪਿਤਾ ਜਿਤੇਸ਼ ਮੁਤਾਬਿਕ ਉਨ੍ਹਾਂ ਦਾ ਬੇਟਾ ਕੁੱਝ ਸਮਾਂ ਪਹਿਲਾਂ ਹੀ ਕੈਨੇਡਾ ਗਿਆ ਸੀ ।ਜਿੱਥੇ ਉਹ ਆਪਣੇ ਕਜ਼ਿਨ ਦੇ ਨਾਲ ਰਹਿ ਰਿਹਾ ਸੀ ।ਵਾਰਦਾਤ ਤੋਂ ਪਹਿਲਾਂ ਕਾਰਤਿਕ ਉਨ੍ਹਾਂ ਦੀ ਫੋਨ ‘ਤੇ ਗੱਲ ਵੀ ਹੋਈ ਸੀ ।ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਗੱਲ ਆਖਿਰੀ ਵਾਰ ਹੋ ਰਹੀ ਹੈ । ਮਿਲੀ ਜਾਣਕਾਰੀ ਮੁਤਾਬਿਕ ਕਾਰਤਿਕ ਵਾਸੂਦੇਵ ਟੋਰਾਂਟੋ ਦੇ ਸੇਨੇਕਾ ਕਾਲਜ ਵਿਚ ਗਲੋਬਲ ਮੈਨੇਜਮੈਂਟ ਚ ਪਹਿਲੇ ਸਾਲ ਦਾ ਵਿਦਿਆਰਥੀ ਸੀ ।