● On air now · ਟੀਵੀ ਪੰਜਾਬ

Punjabi News · Since 2013

Breaking

ਮਜੀਠੀਆ ਤੋਂ ਡ੍ਰਗ ਰਿਕਵਰੀ ਕਰਵਾਏ ‘ਆਪ’ ਸਰਕਾਰ-ਰੰਧਾਵਾ

ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਵਿਧਾਇਕ ਸੁਖਜਿੰਦਰ ਰੰਧਾਵਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਜਨਤਾ ਤੋਂ ਮਿਲੇ ਫਤਵੇ ਮੁਤਾਬਿਕ ਕੰਮ ਕਰੇ.ਬੇਅਦਬੀ ਅਤੇ ਨਸ਼ੇ ਦੇ ਮੁੱਦਿਆਂ ਕਾਂਗਰਸ ਸਰਕਾਰ ਵਲੋਂ ਕੀਤੇ ਗਏ ਐਕਸ਼ਨ ਨੂੰ ਜਾਰੀ ਰੱਖ ਦੋਸ਼ੀਆਂ…


ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਵਿਧਾਇਕ ਸੁਖਜਿੰਦਰ ਰੰਧਾਵਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਜਨਤਾ ਤੋਂ ਮਿਲੇ ਫਤਵੇ ਮੁਤਾਬਿਕ ਕੰਮ ਕਰੇ.ਬੇਅਦਬੀ ਅਤੇ ਨਸ਼ੇ ਦੇ ਮੁੱਦਿਆਂ ਕਾਂਗਰਸ ਸਰਕਾਰ ਵਲੋਂ ਕੀਤੇ ਗਏ ਐਕਸ਼ਨ ਨੂੰ ਜਾਰੀ ਰੱਖ ਦੋਸ਼ੀਆਂ ਨੂੰ ਸਜ਼ਾ ਦੇਣ.
ਰੰਧਾਵਾ ਨੇ ਕਿਹਾ ਕਿ ਨਸ਼ੇ ਮੁੱਦੇ ‘ਤੇ ਕਾਂਗਰਸ ਵਲੋਂ ਅਕਾਲੀ ਨੇਤਾ ਬਿਕਰਮ ਮਜੀਠੀਆ ਨੂੰ ਅੰਦਰ ਕੀਤਾ ਗਿਆ ਹੈ.ਹੁਣ ਭਗਵੰਤ ਮਾਨ ਦੀ ਸਰਕਾਰ ਕੇਸ ਨੂੰ ਮਜ਼ਬੂਤੀ ਨਾਲ ਅੱਗੇ ਲੈ ਕੇ ਜਾਵੇ.ਉਨ੍ਹਾਂ ਕਿਹਾ ਕਿ ਹੁਣ ਲੋੜ ਹੈ ਕਿ ਪੰਜਾਬ ਸਰਕਾਰ ਮਜੀਠੀਆ ਤੋਂ ਨਸ਼ੇ ਨੂੰ ਲੈ ਕੇ ਸੂਬੇ ਭਰ ਚ ਰਿਕਵਰੀਆਂ ਕਰਵਾਏ.
ਉਨ੍ਹਾਂ ਕਿਹਾ ਕਿ ਬੇਅਦਬੀ ਦੇ ਕੇਸ ਚ ਸਾਬਕਾ ਪੰਜਾਬ ਸਰਕਾਰ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ.ਆਸ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕੇਸ ਨੂੰ ਅੰਤ ਤਕ ਲੈ ਕੇ ਜਾਵੇਗੀ.
ਕਾਂਗਰਸ ਪਾਰਟੀ ਦੀ ਦੁਰਦਸ਼ਾ ‘ਤੇ ਬਲੋਦਿਆਂ ਰੰਧਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਚੋਣਾ ਚ ਮਿਲੀ ਹਾਰ ਨੂੰ ਲੈ ਕੇ ਮੰਥਨ ਕਰ ਰਹੀ ਹੈ.ਪਾਰਟੀ ਵਲੋਂ ਆਪਣੀ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ.


Filed under