ਜਲੰਧਰ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਚ ਕਾਟੋ ਕਲੇਸ਼ ਦਾ ਦੌਰ ਬਦਸਤੂਰ ਜਾਰੀ ਹੈ ।ਕੁੱਝ ਦਿਨਾਂ ਬਾਅਦ ਚਿਹਰੇ ਅਤੇ ਕਿਰਦਾਰ ਬਦਲ ਜਾਂਦੇ ਹਨ ਪਰ ਕਲੇਸ਼ ਰੁੱਕਣ ਦਾ ਨਾਂ ਨਹੀਂ ਲੈ ਰਿਹਾ ।ਹੁਣ ਕਾਂਗਰਸ ਦੇ ਦਲਿਤ ਨੇਤਾ ਡਾ. ਰਾਜਕੁਮਾਰ ਵੇਰਕਾ ਨੇ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਖਿਲਾਫ ਮੋਰਚਾ ਖੋਲ ਉਨ੍ਹਾਂ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ ।
ਗੱਲ ਸ਼ੁਰੂ ਹੋਈ ਸੁਨੀਲ ਜਾਖੜ ਦੇ ਇਕ ਬਿਆਨ ਤੋਂ ।ਇਕ ਚੈਨਲ ਨੂੰ ਇੰਟਰਵਿਊ ਦਿੰਦਿਆ ਹੋਇਆ ਜਾਖੜ ਨੇ ਚੰਨੀ ਨੂੰ ਦਿੱਤੇ ਜ਼ਿੰਮੇਵਾਰੀ ਨੂੰ ਕਿਸ ਤਰ੍ਹਾਂ ਬਿਆਨ ਕਰ ਦਿੱਤਾ ਜਿਸਨੂੰ ਦਲਿਤ ਸਮਾਜ ਨੇ ਆਪਣਾ ਅਪਮਾਨ ਸਮਝਿਆ ਹੈ ।ਵਿਵਾਦ ਬਾਹਰ ਤੋਂ ਕੀ ਹੋਣਾ ਸੀ ,ਪਾਰਟੀ ਦੇ ਅੰਦਰ ਤੋਂ ਹੀ ਜਾਖੜ ਖਿਲਾਫ ਭੜਾਸ ਆਉਣੀ ਸ਼ੁਰੂ ਹੋ ਗਈ ਹੈ ।ਡਾ. ਰਾਜ ਕੁਮਾਰ ਵੇਰਕਾ ਨੇ ਇਸ ਬਿਆਨ ‘ਤੇ ਸੁਨੀਲ ਜਾਖੜ ਤੋਂ ਦਲਿਤ ਸਮਾਜ ਦੇ ਅੱਗੇ ਮੁਆਫੀ ਮੰਗਣ ਦੀ ਮੰਗ ਕੀਤੀ ਹੈ ।ਇਨ੍ਹਾਂ ਹੀ ਨਹੀਂ ਉਨ੍ਹਾਂ ਕਾਂਗਰਸ ਹਾਈਕਮਾਨ ਨੂੰ ਜਾਖੜ ਖਿਲਾਫ ਸਖਤ ਕਾਰਵਾਈ ਕਰ ਪਾਰਟੀ ਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ ।
ਵਿਵਾਦ ਨੂੰ ਭਖਦਿਆਂ ਵੇਖ ਜਾਖੜ ਨੇ ਚੁੱਪੀ ਤੋੜੀ ਹੈ ।ਜਾਖੜ ਮੁਤਾਬਿਕ ਵੇਰਕਾ ਵਲੋਂ ਉਨ੍ਹਾਂ ਦ ਬਿਆਂਨ ਦਾ ਗਲਤ ਮਤਲਬ ਕੱਢਿਆ ਗਿਆ ਹੈ ।ਉਨ੍ਹਾਂ ਦੀ ਮੰਸ਼ਾ ਕਿਸੇ ਵਿਸ਼ੇਸ਼ ਜਾਤੀ ਵਰਗ ਨੂੰ ਨਿਸ਼ਾਨੇ ‘ਤੇ ਲੈਣ ਦੀ ਨਹੀਂ ਸੀ ।