ਲੁਧਿਆਣਾ- ਅਸੀਂ ਅਕਸਰ ਸੁਣਦੇ ਹਾਂ ਕਿ ਮੰਤਰੀਆਂ ਦਾ ਇਕ ਟੌਲਾ ਫਲਾਨੇ ਦੇਸ਼ ਗਿਆ, ਫਲਾਨੀ ਤਕਨੀਕ ਨੂੰ ਸਮਝਨ ਲਈ । ਨਗਰ ਨਿਗਮ ਦੇ ਮੇਅਰ ਆਪਣੇ ਕੌਂਸਲਰਾਂ ਨਾਲ ਵਿਦੇਸ਼ ਗਏ ਅਤੇ ਉਥੋਂ ਦੀ ਤਕਨੀਕ ਨੂੰ ਆਪਣੇ ਸ਼ਹਿਰ ਚ ਇਸਤੇਮਾਲ ਕੀਤਾ ।ਪੰਜਾਬ ਚ ਬਦਲਾਅ ਦੇ ਮੁੱਖ ਮੰਤਰੀ ਕਹਿ ਜਾਣ ਵਾਲੇ ਭਗਵੰਤ ਮਾਨ ਨੇ ਹੁਣ ਕੁੱਝ ਅਜਿਹੀ ਹੀ ਗੱਲ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਆਖੀ ਹੈ ।
ਲੁਧਿਆਣਾ ਚ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਹੋਇਆ ਸੀ.ਐੱਮ ਮਾਨ ਨੇ ਕਿਹਾ ਕਿ ਪੰਜਾਬ ਦੀ ਸਿੱਖਿਆ ਤਕਨੀਕ ਨੂੰ ਸੁਧਾਰਨ ਲਈ ਪੰਜਾਬ ਸਰਕਾਰ ਆਪਣੇ ਟੀਚਰਾਂ ਨੂੰ ਸਰਕਾਰੀ ਖਰਚੇ ‘ਤੇ ਵਿਦੇਸ਼ ਭੇਜੇਗੀ । ਇਹ ਗੱਲ ਸੁਣ ਕੇ ਹਾਲ ਚ ਹਾਸੇ ਦੀ ਵੀ ਆਵਾਜ਼ ਆਈ । ਮੁੱਖ ਮੰਤਰੀ ਨੇ ਕਿਹਾ ਕਿ ਇਹ ਗੱਲ ਹੱਸਣ ਦੀ ਨਹੀਂ ਹੈ । ਇਦਾਂ ਕਿਉਂ ਨਹੀਂ ਹੋ ਸਕਦਾ ਕਿ ਸਾਢੇ ਅਧਿਆਪਕ ਵਿਦੇਸ਼ ਜਾ ਕੇ ਪੜਾਈ ਲਈ ਉੱਥੋਂ ਦੀ ਖਾਸ ਸਿਖਲਾਈ ਲੈਣ । ਮਾਨ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਹੁਣ ਅਜਿਹਾ ਹੀ ਕੱਦਮ ਚੁੱਕੇਗੀ ।
ਅਧਿਆਪਕਾਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਸੀ.ਐੱਮ ਮਾਨ ਨੇ ਕਿਹਾ ਕਿ ਅਧਿਆਪਕ ਮਾਲੀ ਵਾਂਗ ਬੂਟੇ ਨੂੰ ਪਾਲਦੇ ਹਨ ।ਅਤੇ ਜੇਕਰ ਅਧਿਆਪਕਾਂ ਨੂੰ ਹਰ ਸਹੂਲਤ ਮਿਲੇ ਤਾਂ ਵਿਦਿਆਰਥੀਆਂ ਨੂੰ ਵੀ ਚੰਗੀ ਸਿੱਖਿਆ ਮਿਲੇਗੀ ।