ਨਵੀਂ ਦਿੱਲੀ – ਕਾਂਗਰਸ ਪਾਰਟੀ ਲਈ ਇਹ ਖਬਰ ਝਟਕੇ ਵਾਲੀ ਹੈ । ਕਾਂਗਰਸ ਦੇ ਸਮਰਥਕਾਂ ਨੂੰ ਵੀ ਸ਼ਾਇਦ ਇਹ ਖਬਰ ਚੰਗੀ ਨਹੀਂ ਲੱਗੇਗੀ । ਕਾਂਗਰਸ ਦੇ ਟਕਸਾਲੀ ਨੇਤਾ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਚ ਸ਼ਾਮਿਲ ਹੋ ਗਏ ਹਨ ।ਜਾਖੜ ਦੇ ਜਾਨ ਨਾਲ ਪੰਜਾਬ ਕਾਂਗਰਸ ਨੂੰ ਵੀ ਵੱਡਾ ਕਰੰਟ ਲੱਗਿਆ ਹੈ । ਜਾਖੜ ਦੇ ਜਾਨ ਨਾਲ ਕਾਂਗਰਸ ਦਾ ਹਿੰਦੂ ਵੋਟ ਖਿਸਕਣ ਦੀ ਵੀ ਗੱਲ ਕੀਤੀ ਜਾ ਰਹੀ ਹੈ ।ਦੂਜੇ ਪਾਸੇ ਜਾਖੜ ਦੇ ਭਾਜਪਾ ਚ ਸ਼ਾਮਿਲ ਹੋਣ ਨਾਲ ਪਾਰਟੀ ਪੰਜਾਬ ਚ ਮਜ਼ਬੂਤੀ ਵੱਲ ਵੱਧ ਰਹੀ ਹੈ ।ਜਾਖੜ ਪੰਜਾਬ ਦਾ ਮਜ਼ਬੂਤ ਹਿੰਦੂ ਚਿਹਰਾ ਹਨ ।ਸੂਤਰ ਇਹ ਵੀ ਦੱਸਦੇ ਹਨ ਕਿ ਬਾਜਪਾ ਜਾਖੜ ਨੂੰ ਰਾਜ ਸਭਾ ਭੇਜ ਸਕਦੀ ਹੈ ।
ਨਵੀਂ ਦਿੱਲੀ ਵਿਖੇ ਭਾਜਪਾ ਮੁੱਖ ਦਫਤਰ ਚ ਪਾਰਟੀ ਦੇ ਪ੍ਰਧਾਨ ਜੇ.ਪੀ ਨੱਢਾ ਨੇ ਜਾਖੜ ਦਾ ਪਾਰਟੀ ਚ ਸਵਾਗਤ ਕੀਤਾ । ਇਸ ਮੌਕੇ ‘ਤੇ ਪੰਜਾਬ ਪ੍ਰਭਾਰੀ ਅਨਿਲ ਬਲੂਨੀ, ਮਨਜਿੰਦਰ ਸਿਰਸਾ ਅਤੇ ਜਾਖੜ ਦੇ ਪੁਰਾਣੇ ਕਾਂਗਰਸੀ ਸਾਥੀ ਅਰਵਿੰਦ ਖੰਨਾ ਵੀ ਮੌਜੂਦ ਸਨ ।ਨੱਢਾ ਨੇ ਕਿਹਾ ਕਿ ਜਾਖੜ ਦੇ ਆਉਣ ਨਾਲ ਦੇਸ਼ ਚ ਰਾਸ਼ਟਰਵਾਦੀ ਤਾਕਤ ਨੂੰ ਮਜ਼ਬੂਤੀ ਮਿਲੇਗੀ ।ਭਾਜਪਾ ਚ ਸ਼ਾਮਿਲ ਹੋਣ ਤੋਂ ਬਾਅਦ ਜਾਖੜ ਨੇ ਕਾਂਗਰਸ ਖਿਲਾਫ ਭੜਾਸ ਕੱਢੀ । ਉਨ੍ਹਾਂ ਕਿਹਾ ਕਿ ਪਿਛਲੀ ਤਿੰਨ ਪੀੜੀਆਂ ਤੋਂ ਉਨ੍ਹਾਂ ਦੇ ਪਰਿਵਾਰ ਨੇ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਕਦੇ ਸਵਾਰਥ ਲਈ ਸਿਆਸਤ ਨਹੀਂ ਕੀਤੀ । ਜਾਖੜ ਨੇ ਕਾਂਗਰਸ ‘ਤੇ ਜਾਤਿਗਤ ਸਿਆਸਤ ਕਰਨ ਦੇ ਇਲਜ਼ਾਮ ਲਗਾਏ । ਬਤੌਰ ਹਿੰਦੂ ਨੇਤਾ ਉਨ੍ਹਾਂ ਨੂੰ ਮੁੱਖ ਮੰਤਰੀ ਨਾ ਬਣਾਏ ਜਾਨ ਦੀ ਟੀਸ ਇਸ ਦੌਰਾਨ ਨਜ਼ਰ ਆਈ ।
ਫਿਲਹਾਲ ਪੰਜਾਬ ਦੇ ਵਿੱਚ ਕਾਂਗਰਸ ਦੀ ਹਾਲਤ ਪਤਲੀ ਹੁੰਦੀ ਜਾ ਰਹੀ ਹੈ । ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਜਾਖੜ ਪੰਜਾਬ ਦੀ ਸਿਆਸਤ ਚ ਕਾਂਗਰਸ ਦੇ ਐਕਟਿਵ ਨੇਤਾ ਸਨ । ਦੋਵੇਂ ਨੇਤਾ ਕੁੱਝ ਹੀ ਸਮੇਂ ਚ ਭਾਜਪਾ ਨਾਲ ਜੁੜ ਗਏ । ਨਵਜੋਤ ਸਿੱਧੂ ਕਾਂਗਰਸ ਚ ਅੱਡ ਹੋਈ ਬੈਠੇ ਨੇ । ਮਨਪ੍ਰੀਤ ਬਾਦਲ ਵੀ ਕਾਂਗਰਸ ਅਤੇ ਪੰਜਾਬ ਦੀ ਸਿਆਸਤ ਚ ਨਦਾਰਦ ਨਜ਼ਰ ਆ ਰਹੇ ਹਨ । ਉਨ੍ਹਾਂ ਦੇ ਰਿਸ਼ਤੇਦਾਰ ਜੈਜੀਤ ਜੌਹਲ ਨੇ ਟਵੀਟ ਕਰਕੇ ਕਾਂਗਰਸ ਹਾਈਕਮਾਨ ਖਿਲਾਫ ਭੜਾਸ ਕੱਢੀ ਸੀ । ਆਉਣ ਵਾਲੇ ਦਿਨਾਂ ਚ ਕਾਂਗਰਸ ਨੂੰ ਹੋਰ ਵੀ ਵੱਡੇ ਝਟਕੇ ਲਗੱਣ ਦੇ ਕਿਆਸ ਲਗਾਏ ਜਾ ਰਹੇ ਨੇ ।ਇਸੇ ਵਿਚਕਾਰ ਭਾਜਪਾ ਨੇਤਾ ਸੁਰਜੀਤ ਜਿਆਣੀ ਨੇ ਬਿਆਨ ਦਿੱਤਾ ਹੈ ਕਿ ਆਉਣ ਵਾਲੇ ਕੁੱਝ ਦਿਨਾਂ ਚ ਕਾਂਗਰਸ ਦੇ ਕਈ ਹੋਰ ਵੱਡੇ ਨੇਤਾ ਪਾਰਟੀ ਚੱਡ ਕੇ ਭਾਜਪਾ ਚ ਸ਼ਸ਼ਾਮਿਲ ਹੋਣ ਜਾ ਰਹੇ ਨੇ ।