CM ਮਾਨ ਪਹੁੰਚ ਰਹੇ ਲੁਧਿਆਣਾ, TATA ਦੇ ਸਟੀਲ ਪਲਾਂਟ ਦਾ ਰੱਖਣਗੇ ਨੀਂਹ ਪੱਥਰ

ਡੈਸਕ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਪਹੁੰਚ ਰਹੇ ਹਨ। ਮੁੱਖ ਮੰਤਰੀ ਅੱਜ ਧਨਾਨਸੂ ਵਿੱਚ ਟਾਟਾ ਦੇ ਸਟੀਲ ਪਲਾਂਟ ਦਾ ਨੀਂਹ ਪੱਥਰ ਰੱਖਣਗੇ। ਇਹ ਟਾਟਾ ਪਲਾਂਟ 2400 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ। ਇਹ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਟੀਲ ਪਲਾਂਟ ਹੋਵੇਗਾ। ਇਸ ਪਲਾਂਟ ਦੇ ਖੁੱਲ੍ਹਣ ਨਾਲ ਕਰੀਬ 2500 ਲੋਕਾਂ ਨੂੰ ਰੁਜ਼ਗਾਰ ਮਿਲੇਗਾ।

ਲੁਧਿਆਣਾ ਦੀ ਸਾਈਕਲ ਵੈਲੀ ‘ਚ 116 ਏਕੜ ਜ਼ਮੀਨ ‘ਚ ਇਹ ਪਲਾਂਟ ਲੱਗੇਗਾ। ਜਮਸ਼ੇਦਪੁਰ ਤੋਂ ਬਾਅਦ ਇਹ ਪਲਾਂਟ ਟਾਟਾ ਦਾ ਦੂਜਾ ਵੱਡਾ ਪਲਾਂਟ ਹੋਵੇਗਾ। ਸੂਬੇ ਦੇ ਨੌਜਵਾਨਾਂ ਨੂੰ ਇਸ ਪ੍ਰੋਜੈਕਟ ਦਾ ਬਹੁਤ ਫਾਇਦਾ ਹੋਵੇਗਾ।