ਅੰਮ੍ਰਿਤਸਰ- ਪੰਜਾਬ ਚ ਦਹਿਸ਼ਤਗਰਦਾਂ ਦੇ ਹੌਂਸਲੇ ਹੁਣ ਇਨੇ ਬੁਲੰਦ ਹੋ ਗਏ ਹਨ ਕਿ ਉਹ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਤੋਂ ਡਰ ਨਹੀਂ ਰਹੇ । ਅੰਮਿ੍ਤਸਰ ਦੇ ਪਾਸ਼ ਇਲਾਕੇ ਰਣਜੀਤ ਐਵੀਨਿਊ ‘ਚ ਪੁਲਿਸ ਨੇ ਇੱਕ ਗ੍ਰਨੇਡ ਬਰਾਮਦ ਕੀਤਾ ਹੈ। ਬੰਬ ਸਕੁਐਡ ਦੀ ਟੀਮ ਨੇ ਧਮਾਕਾਖੇਜ਼ ਸਮੱਗਰੀ ਜ਼ਬਤ ਕੀਤੀ ਹੈ।ਬੰਬ ਨੂੰ ਕਬਜ਼ੇ ‘ਚ ਲੈਂਦਿਆਂ ਪੁਲਿਸ ਨੇ ਕਿਸੇ ਨੂੰ ਵੀ ਖ਼ਬਰ ਨਹੀਂ ਹੋਣ ਦਿੱਤੀ। ਸੁਰੱਖਿਆ ਏਜੰਸੀਆਂ ਵੀ ਮੌਕੇ ‘ਤੇ ਪਹੁੰਚ ਗਈਆਂ।
ਪੁਲਿਸ ਅਧਿਕਾਰੀ ਅਜੇ ਤਕ ਬੰਬ ਦੀ ਬਰਾਮਦਗੀ ਤੋਂ ਇਨਕਾਰ ਕਰ ਰਹੇ ਹਨ।ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਦੁਪਹਿਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਣਜੀਤ ਐਵੀਨਿਊ ਦੀ ਕੋਠੀ ਦੇ ਬਾਹਰ ਇੱਕ ਗ੍ਰਨੇਡ ਪਿਆ ਹੈ। ਫਿਲਹਾਲ ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਜਾਂਚ ਕਰਨ ‘ਤੇ ਸੀ.ਸੀ.ਟੀ.ਵੀ ਫੂਟੇਜ਼ ਤੋਂ ਖੁਲਾਸਾ ਹੋਇਆ । ਮੋਟਰਸਾਇਕਲ ‘ਤੇ ਆਏ ਦੋ ਨੌਜਵਾਨ ਪੰਜਾਬ ਪੁਲਿਸ ਦੇ ਅਫਸਰ ਦੀ ਗੱਡੀ ਹੇਠ ਬੰਬ ਫਿੱਟ ਕਰਦੇ ਹਨ । ਸੀ.ਆਈ. ਏ ਸਟਾਫ ਦੇ ਇੰਸਪੈਕਟਰ ਦਿਲਬਾਗ ਸਿੰਘ ਦਾ ਇਹ ਘਰ ਦੱਸਿਆ ਜਾ ਰਿਹਾ ਹੈ ।ਫਿਲਹਾਲ ਪੁਲਿਸ ਸਾਰੇ ਇਲਾਕੇ ਦੇ ਕੈਮਰੇ ਕੰਗਾਲ ਰਹੀ ਹੈ ।ਅੰਮ੍ਰਿਤਸਰ ਦੇ ਡੀ.ਸੀ.ਪੀ ਇਨਵੈਸਟੀਗੇਸ਼ਨ ਖੁਦ ਮਾਮਲੇ ਦੀ ਜਾਂਚ ਕਰ ਰਹੇ ਹਨ । ਆਈ.ਜੀ ਸੁਖਚੈਨ ਸਿੰਗ ਗਿੱਲ ਮੁਤਾਬਿਕ ਇੰਸਪੈਕਟਰ ਗਿਲਬਾਗ ਦੀ ਗੱਡੀ ਚ ਡੈਟੋਨੇਟਰ ਬਰਾਮਦ ਕੀਤਾ ਗਿਆ ਹੈ ।