ਚੰਡੀਗੜ੍ਹ- ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀਕਾਂਡ ਦੇ ਵਿੱਚ ਅਕਾਲੀ ਦਲ ਅਤੇ ਉਨ੍ਹਾਂ ਦਾ ਕੋਈ ਰੋਲ ਨਹੀਂ ਹੈ ।ਵਿਰੋਧੀਆਂ ਵਲੋਂ ਸਿਆਸੀ ਬਦਲਾਖੌਰੀ ਤਹਿਤ ਉਨ੍ਹਾਂ ਖਿਲਾਫ ਸਾਜਿਸ਼ ਰਚੀ ਜਾ ਰਹੀ ਹੈ ।ਇਹ ਕਹਿਣਾ ਹੈ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦਾ,ਜੋਮਿਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ।‘ਆਪ’ ਦੇ ਭਾਜਪਾ ਉੱਤੇ ਲਗਾਏ ਓਪਰੇਸ਼ਨ ਲੋਟਸ ਦੇ ਇਲਜ਼ਾਮਾਂ ‘ਤੇ ਸੁਖਬੀਰ ਨੇ ਕਿਹਾ ਕਿ ‘ਆਪ’ ਦੇ ਵਿਧਾਇਕ ਆਪ ਹੀ ਮੰਡੀ ਚ ਜਾ ਕੇ ਆਪਣੀ ਬੋਲੀ ਲਗਵਾ ਰਹੇ ਹਨ ।ਸੁਖਬੀਰ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਵਿਕਾਊ ਆਖਿਆ ਹੈ ।
ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਬੁੱਧਵਾਰ ਨੂੰ ਚੰਡੀਗੜ੍ਹ ‘ਚ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਏ । ਛੇ ਘੰਟੇ ਦੇ ਕਰੀਬ ਸੁਖਬੀਰ ਬਾਦਲ ਤੋਂ ਸਿੱਟ ਵਲੋਂ ਸਵਾਲ ਜਵਾਬ ਕੀਤੇ ਗਏ । ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਉਹ ਬੇਗੁਨਾਹ ਹਨ , ਉਨ੍ਹਾਂ ‘ਤੇ ਸਿਆਸੀ ਬਦਲਾਖੋਰੀ ਹੇਠ ਕਾਰਵਾਈ ਕੀਤੀ ਜਾ ਰਹੀ ਹੈ ।ਕਿਸੇ ਵੀ ਸੂਬੇ ਚ ਜੇਕਰ ਗੋਲੀ ਚਲਦੀ ਹੈ ਤਾਂ ਕਦੇ ਵੀ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਉਸਦੀ ਜਾਂਚ ਚ ਪੇਸ਼ ਨਹੀਂ ਹੁੰਦਾ । ਪਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਾਨਬੁੱਝ ਕੇ ਉਨ੍ਹਾਂ ਨੂੰ ਤੰਗ ਕਰ ਰਹੀ ਹੈ ।ਸੁਖਬੀਰ ਨੇ ਤਰਕ ਦਿੱਤਾ ਕਿ ਇਸ ਤਰ੍ਹਾਂ ਫਿਰ ਪਟਿਆਲਾ ‘ਚ ਕਾਲੀ ਮਾਤਾ ਮੰਦਿਰ ਬਾਹਰ ਪੁਲਿਸ ਵਲੋਂ ਕੀਤੀ ਗਈ ਫਾਇਰਿੰਗ ਲਈ ਵੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਜਵਾਬ ਤਲਬੀ ਹੋਣੀ ਚਾਹੀਦੀ ਹੈ ।
ਆਮ ਆਦਮੀ ਪਾਰਟੀ ਵਲੋਂ ਭਾਜਪਾ ਦੇ ਓਪਰੇਸ਼ਨ ਲੋਟਸ ਖਿਲਾਫ ਡੀ.ਜੀ.ਪੀ ਨੂੰ ਕੀਤੀ ਸ਼ਿਕਾਇਤ ਨੂੰ ਅਕਾਲੀ ਦਲ ਪ੍ਰਧਾਨ ਨੇ ਡ੍ਰਾਮੇਬਾਜੀ ਦੱਸਿਆ ਹੈ । ਸੁਖਬੀਰ ਦਾ ਕਹਿਣਾ ਹੈ ਕਿ ‘ਆਪ’ ਵਿਧਾਇਕ ਆਪ ਹੀ ਆਂਪਣੀ ਬੋਲੀ ਲਗਵਾ ਰਹੇ ਹਨ, ਕੋਈ ਕਿਸੇ ਨੂੰ ਕਿਵੇਂ ਖਰੀਦ ਸਕਦਾ ਹੈ।ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਮਾਨ ਸਰਕਾਰ ਦੇ ਮੰਤਰੀ ਛੋਟੇ ਛੋਟੇ ਘਪਲੇ ਕਰਨ ਚ ਵੀ ਗੁਰੇਜ਼ ਨਹੀਂ ਕਰ ਰਹੇ ਹਨ ।ਭ੍ਰਿਸ਼ਟਾਚਾਰ ਨੂੰ ਲੈ ਕੇ ਮਾਨ ਸਰਕਾਰ ਦਾ ਪਰਦਾਫਾਸ਼ ਹੋ ਚੁੱਕਾ ਹੈ ।