ਮੇਰੀ ਭਾਵੇਂ ਮੱਝ ਚਲੀ ਜਾਵੇ,ਅਗਲੇ ਦਾ ਸੰਗਲ ਜਰੂਰ ਜਾਵੇ

ਜਲੰਧਰ- ਪੰਜਾਬ ਦੀ ਸਿਆਸਤ ਚ ਅੱਜਕਲ੍ਹ ਬਹੁਤ ਕੁੱਝ ਵਾਪਰ ਰਿਹਾ ਹੈ.ਚੁਣਾਵੀ ਮਾਹੌਲ ਭਖਦਿਆਂ ਹੀ ਟਿਕਟਾਂ ਦੇ ਚਾਹਵਾਨ ਨੇਤਾਵਾਂ ਨੇ ਦੌੜ ਲਗਾਉਣੀ ਸ਼ੁਰੂ ਕਰ ਦਿੱਤੀ ਹੈ.ਆਲਮ ਇਹ ਹੈ ਕੀ ਆਪਣੀ ਦਾਲ ਪੱਕਦੀ ਨਾ ਵੇਖ ਨੇਤਾਵਾਂ ਨੇ ਦੂਜੀ ਪਾਰਟੀਆਂ ਚ ਸੈਟਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ.ਨਤੀਜਨ ਕਈ ਨੇਤਾ ਟਿਕਟ ਦੀ ਚਾਹ ਚ ਪਾਰਟੀਆਂ ਬਦਲ ਰਹੇ ਨੇ.ਪੰਜਾਬ ਲੋਕ ਕਾਂਗਰਸ ਯਾਨੀ ਕੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਨੇਤਾਵਾਂ ਚ ਸੱਭ ਤੋਂ ਅੱਗੇ.ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕੀ ਚਾਹਵਾਨ ਨੇਤਾਵਾਂ ਲਈ ਕੈਪਟਨ ਦੀ ਹੱਟੀ ਸੱਭ ਲਈ ਖੁੱਲੀ ਹੋਈ ਹੈ.

ਕਾਂਗਰਸ ਚ ਹੋਈ ਰੁਸਵਾਈ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਐਲਾਨ ਕਰ ਦਿੱਤਾ ਸੀ ਕੀ ਉਨ੍ਹਾਂ ਦਾ ਮਸਕਦ ਨਵਜੋਤ ਸਿੱਧੂ ਦਾ ਸਿਆਸੀ ਕਰਿਅਰ ਤਬਾਹ ਕਰਨਾ ਹੈ.ਸ਼ਾਇਦ ਇਹੋ ਕਾਰਣ ਹੈ ਕੀ ਪੰਜ ਸਾਲ ਪਹਿਲਾਂ ਦੀਆਂ ਚੋਣਾਂ ਨੂੰ ਆਪਣੀ ਆਖਿਰੀ ਚੋਣਾਂ ਕਹਿਣ ਵਾਲੇ ਕੈਪਟਨ ਇਸ ਵਾਰ ਫਿਰ ਕਮਰ ਕਸੀ ਬੈਠੇ ਹਨ.ਟਾਰਗੇਟ ਤੇ ਹਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ.

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਦਿਆਂ ਹੀ ਸਿੱਧੂ ਨੇ ਕੈਪਟਨ ਨੂੰ ਕੁਰਸੀ ਤੋਂ ਤਾਂ ਲਾਂਭੇ ਕੀਤਾ ਹੀ ਸਗੋਂ ਉਨ੍ਹਾਂ ਦੇ ਕਈ ਖਾਸਮਖਾਸ ਆਪਣੇ ਖੇਮੇ ਚ ਸ਼ਾਮਿਲ ਕਰ ਲਏ.ਪਾਰਟੀ ਦਾ ਐਲਾਨ ਕਰਨ ਤੋਂ ਬਾਅਦ ਵੀ ਕੈਪਟਨ ਇਕੱਲੇ ਹੀ ਨਜ਼ਰ ਆਏ.ਉਨ੍ਹਾਂ ਤਰਕ ਦਿੱਤਾ ਕੀ ਚੋਣ ਜਾਬਤਾ ਦੇ ਐਲਾਨ ਤੋਂ ਪਹਿਲਾਂ ਉਹ ਆਪਣੇ ਪੱਤੇ ਨਹੀਂ ਖੋਲ ਰਹੇ.ਵਿਧਾਇਕਾਂ ਨੂੰ ਮਿਲਣ ਵਾਲੇ ਫੰਡਾ ੳਤੇ ਵਿਕਾਸ ਕਾਰਜਾਂ ਕਾਰਣ ਹੀ ਉਨ੍ਹਾਂ ਆਪਣੇ ਸਮਰਥਕ ਨੇਤਾਵਾਂ ਨੂੰ ਕਾਂਗਰਸ ਚ ਰੋਕੀ ਰਖਿਆ ਹੈ.ਪਰ ਇਸਤੋਂ ਪਹਿਲਾਂ ਸਿੱਧੂ ਵਲੋਂ ਮਾਰੀ ਚੋਟ ਸਾਫ ਨਜ਼ਰ ਆ ਰਹੀ ਸੀ.

ਸਮਾਂ ਬੀਤਦਿਆਂ ਹੀ ਕੈਪਟਨ ਐਕਸ਼ਨ ਮੋਡ ਚ ਆ ਗਏ ਹਨ.ਪ੍ਰੀਤਪਾਲ ਸਿੰਘ ਬਲੀਆਵਾਲਾ,ਸੰਦੀਪ ਗੋਰਸੀ ਅਤੇ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਨੇ ਪੰਜਾਬ ਲੋਕ ਕਾਂਗਰਸ ਦੀ ਬੋਹਨੀ ਕਰਵਾ ਦਿੱਤੀ ਹੈ.ਸੂਤਰਾਂ ਦਾ ਕਹਿਣਾ ਹੈ ਕੀ ਕੈਪਟਨ ਦੀ ਨਜ਼ਰ ਅੰਮ੍ਰਿਤਸਰ ਸ਼ਹਿਰ ਤੇ ਜ਼ਿਆਦਾ ਹੈ.ਸਾਬਕਾ ਮੁੱਖ ਮੰਤਰੀ ਅੰਮ੍ਰਿਤਸਰ ਚ ਹਲਚਲ ਮਚਾ ਕੇ ਸਿੱਧੂ ਨੂੰ ਕਮਜ਼ੋਰ ਕਰਨ ਦੀ ਫਿਰਾਕ ਚ ਹਨ.ਸੰਦੀਪ ਗੋਰਸੀ ਅਤੇ ਠੇਕੇਦਾਰ ਦੀ ਭਰਤੀ ਇਸੇ ਅਭਿਆਨ ਦਾ ਹਿੱਸਾ ਹੈ.
ਗੱਲ ਸਿਰਫ ਅੰਮ੍ਰਿਤਸਰ ਤੱਕ ਹੀ ਸੀਮਿਤ ਨਹੀਂ ਹੈ.ਕੈਪਟਨ ਨੇ ਨਵਜੋਤ ਸਿੱਧੂ ਨੂੰ ਹਰਾਉਣ ਲਈ ਪੂਰਾ ਪਲਾਨ ਤਿਆਰ ਕੀਤਾ ਹੋਇਆ ਹੈ.ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੁਨੀਲ ਜਾਖੜ ਨੂੰ ਕੈਪਟਨ ਬਤੌਰ ਮਾਸਟਰ ਸਟਰੋਕ ਵਰਤਨ ਵਾਲੇ ਹਨ.ਚਰਚਾ ਹੈ ਕੀ ਕੈਪਟਨ ਜਾਖੜ ਨੂੰ ਬਤੌਰ ਹਿੰਦੂ ਪੰਜਾਬ ਦਾ ਮੁੱਖ ਮੰਤਰੀ ਬਨਾਉਣ ਲਈ ਭਾਜਪਾ ਨਾਲ ਗਾਟੀ ਪਾਏ ਬੈਠੇ ਹਨ.ਜਾਖੜ ਵੀ ਸਿੱਧੂ ਤੋਂ ਖਾਸੇ ਨਿਰਾਸ਼ ਹਨ ਅਤੇ ਹਿੰਦੂ ਵੋਟਰਾਂ ਦੇ ਸਹਾਰੇ ਕੈਪਟਨ ਪੰਜਾਬ ਦੀ ਸਿਆਸਤ ਚ ਵੱਡਾ ਬਦਲਾਅ ਕਰਨ ਦੇ ਮੂਡ ਚ ਹਨ.ਕਿਹਾ ਜਾ ਰਿਹਾ ਹੈ ਕੀ ਸਿੱਧੂ ਨੂੰ ਢੇਰ ਕਰਨ ਲਈ ਕੈਪਟਨ ਨੇ ਆਪਣੇ ਕੂਰਸੀ ਛੱਡ ਜਾਖੜ ਨੂੰ ਸੀ.ਐੱਮ ਬਨਾਉਣ ਦਾ ਫੈਸਲਾ ਕੀਤਾ ਹੈ.ਸੋ ਸਿੱਧੂ ਦੇ ਸੰਗਲ ਦੀ ਖਾਤਿਰ ਕੈਪਟਨ ਆਪਣੀ ਮੱਝ ਗਵਾਉਣ ਨੂੰ ਵੀ ਰਾਜ਼ੀ ਹਨ.