ਤਰਨਤਾਰਨ ਹਮਲਾ: ਲੰਡਾ ਅਤੇ ਬਰਾੜ ਨੂੰ ਇਸਦਾ ਹਿਸਾਬ ਦੇਣਾ ਪਵੇਗਾ-ਡੀ.ਜੀ.ਪੀ ਪੰਜਾਬ

ਤਰਨਤਾਰਨ- ਪੰਜਾਬ ਪੁਲਿਸ ਦੇ ਡੀ.ਜੀ.ਪੀ ਗੌਰਵ ਯਾਦਵ ਨੇ ਧਮਕੀਆਂ ਦੇਣ ਵਾਲੇ ਗੈਂਗਸਟਰ ਗੋਲਡੀ ਬਰਾੜ ੳਤੇ ਲੰਡਾ ਹਰੀਕੇ ਨੂੰ ਸਖਤ ਲਹਿਜੇ ਚ ਚਿਤਾਵਨੀ ਦਿੱਤੀ ਹੈ ।ਡੀ.ਜੀ.ਪੀ ਦਾ ਕਹਿਣਾ ਹੈ ਕਿ ਗੁਆਂਢੀ ਦੇਸ਼ਬ ਪਾਕਿਸਤਾਨ ਦੀ ਮਦਦ ਨਾਲ ਥਾਣੇ ‘ਤੇ ਹਮਲੇ ਦੇ ਦੋਸ਼ੀਆਂ ਨੂੰ ਪੰਜਾਬ ਪੁਲਿਸ ਵਲੋਂ ਬਖਸ਼ਿਆ ਨਹੀਂ ਜਾਵੇਗਾ । ਲੰਡਾ ਅਤੇ ਬਰਾੜ ਦੀ ਧਮਕੀਆਂ ‘ਤੇ ਬੋਲਦਿਆਂ ਪੁਲਿਸ ਮੁੱਖੀ ਨੇ ਕਿਹਾ ਕਿ ਅਪਰਾਧੀਆਂ ਨੂੰ ਇਸਦਾ ਹਿਸਾਬ ਦੇਣਾ ਪਵੇਗਾ । ਪੰਜਾਬ ਪੁਲਿਸ ਇਨ੍ਹਾਂ ਗੈਂਗਸਟਰਾਂ ਨੂੰ ਵਿਦੇਸ਼ ਦੀ ਧਧਰਤੀ ਤੋਂ ਚੁੱਕ ਕੇ ਪੰਜਾਬ ਲੈ ਕੇ ਆਵੇਗੀ । ਡੀ.ਜੀ.ਪੀ ਨੇ ਤਰਨਤਾਰਨ ਹਮਲੇ ‘ਚ ਪਾਕਿਸਤਾਨ ਦਾ ਹੱਥ ਦੱਸਿਆ ਹੈ ।

ਹਮਲੇ ਤੋਂ ਬਾਅਦ ਤਰਨਤਾਰਨ ਦੇ ਸਰਹਾਲੀ ਥਾਣੇ ਦਾ ਦੌਰਾ ਕਰਨ ਡੀ.ਜੀ.ਪੀ ਗੌਰਵ ਯਾਦਵ ਨੇ ਦੱਸਿਆ ਕਿ ਹਮਲਾ ਬੀਤੀ ਰਾਤ ਕਰੀਬ 11.22 ‘ਤੇ ਹੋਇਆ ਹੈ ।ਹਮਲੇ ਚ ਮੌਜੂਦ ਲਾਂਚਰ ਨੂੰ ਸੜਕ ਪਾਰ ਤੋਂ ਰਿਕਵਰ ਕਰ ਲਿਆ ਗਿਆ ਹੈ ।ਇਹ ਇਕ ਸੈਨਾ ਦਾ ਹਹਥਿਆਰ ਹੈ ,ਜਿਸ ਤੋਂ ਇਹ ਸਾਬਿਤ ਹੂੰਦਾ ਹੈ ਕਿ ੳੱਤਵਾਦ ਸਮਰਥਕ ਗੁਆਂਢੀ ਦੇਸ਼ ਪਾਕਿਸਤਾਨ ਵਲੋਂ ਹੀ ਇਹ ਮਾਰੂ ਹਥਿਆਰ ਪੰਜਾਬ ਭੇਜਿਆ ਗਿਆ ।ਪੁਲਿਸ ਨੇ ਯੁ.ਏ.ਪੀ.ਏ ਦੇ ਤਹਿਤ ਕੇਸ ਦਰਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਫੋਰੇਂਸਿਕ ਟੀਮਾਂ ਹਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀਆਂ ਹਨ ।

ਯਾਦਵ ਮੁਤਾਬਿਕ ਪਹਿਲੇ ਪਹਿਲ ਤੋਂ ਇਹ ਹਮਲਾ ਮੁਹਾਲੀ ਹਮਲੇ ਵਰਗਾ ਜਾਪ ਰਿਹਾ ਹੈ । ਪਰ ਫਿਰ ਵੀ ਫੋਰੇਸਿੰਕ ਟੀਮਾਂ ਇਸਦੀ ਜਾਂਚ ਕਰ ਰਹੀਆਂ ਹਨ ।ਦਹਿਸਤਗਰਦਾਂ ਨੂੰ ਸਿੱਦੇ ਹੁੰਦਿਆਂ ਡੀ.ਜੀ.ਪੀ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆਂ ਦੀ ਛਿੱਤਰ ਪਰੇਡ ਕੀਤੀ ਜਾਵੇਗੀ। ਯਾਦਵ ਨੇ ਅੱਧੀ ਰਾਤ ਨੂੰ ਕੀਤੇ ਗਏ ਹਮਲੇ ਨੂੰ ਬੁਝਦਿੱਲੀ ਦਾ ਨਾਂ ਦੇ ਕੇ ਅੱਤਵਾਦੀਆਂ ਨੂੰ ਸਾਹਮਨੇ ਆਉਣ ਲਈ ਲਲਕਾਰਿਆ ਹੈ ।