ਲੁਧਿਆਣਾ- ਸਣਅਤੀ ਸ਼ਹਿਰ ਲੁਧਿਆਣਾ ਚੀਨ ਦਾ ਮੁਕਾਬਲਾ ਕਰ ਸਕਦੈ ਹੈ । ਲੁਧਿਆਣਾ ਸ਼ਹਿਰ ਮਾਨਚੈਸਟਰ ਵਰਗਾ ਨਹੀਂ ਹੈ ਬਲਕਿ ਮਾਨਚੈਸਟਰ ਲੁਧਿਆਣਾ ਵਰਗਾ ਹੈ ।ਲੁਧਿਆਣਾ ਸ਼ਹਿਰ ਚ ਵਪਾਰ ਦੀਆਂ ਬਹੁਤ ਸੰਭਾਵਨਾਵਾਂ ਹਨ । ਜੇਕਰ ਸਰਕਾਰ ਲੁਧਿਆਣਾ ਦੇ ਵਪਾਰੀਆਂ ਨੂੰ ਸਹੂਲਤਾਂ ਦੇਵੇ ਤਾਂ ਪੰਜਾਬ ਦਾ ਸਣਅਤ ਬਹੁਤ ਤਰੱਕੀ ਕਰ ਸਕਦਾ ਹੈ । ਇਹ ਕਹਿਣਾ ਹੈ ਕਾਂਗਰਸ ਦੇ ਕੌਮੀ ਨੇਤਾ ਰਾਹੁਲ ਗਾਂਧੀ ਦਾ ,ਜੋਕਿ ਭਾਰਤ ਜੋੜੋ ਯਾਤਰਾ ਦੌਰਾਨ ਲੁਧਿਆਣਾ ਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ।
ਭਾਰਤ ਜੋੜੋ ਯਾਤਰਾ ਦੀ ਪੰਜਾਬ ਫੇਰੀ ਦੇ ਦੂਜੇ ਦਿਨ ਰਾਹੁਲ ਗਾਂਧੀ ਲੁਧਿਆਣਾ ਪੁੱਜੇ । ਪੰਜਾਬ ਲੀਡਰਸ਼ਿਪ ਅਤੇ ਲੋਕਾਂ ਦੇ ਹਜ਼ੂਮ ਨਾਲ ਯਾਤਰਾ ਕਰ ਰਹੇ ਰਾਹੁਲ ਗਾਂਧੀ ਅੱਜ ਵੀ ਜੋਸ਼ ਨਾਲ ਭਰੇ ਨਜ਼ਰ ਆਏ । ਇਸ ਦੌਰਾਨ ਉਨ੍ਹਾਂ ਇਕ ਭਾਰੀ ਇਕੱਠ ਨੂੰ ਸੰਬੋਧਨ ਵੀ ਕੀਤਾ ।ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਕੇਂਦਰ ਦੀ ਮੋਦੀ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ । ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਨੋਟਬੰਦੀ ਅਤੇ ਜੀ.ਐੱਸ.ਟੀ ਦੇ ਫੈਸਲੇ ਨਾਲ ਦੇਸ਼ ਦਾ ਵੱਡਾ ੳਤੇ ਛੋਟਾ ਵਪਾਰੀ ਪ੍ਰਭਾਵਿਤ ਹੋਇਆ ਹੈ । ਰਾਹੁਲ ਨੇ ਕਿਹਾ ਕਿ ਪ੍ਰਧਾਨ ੰੰਤਰੀ ਦੇਸ਼ ਦੇ ਕੁੱਝ ਵੱਡੇ ਸਣਅਤ ਘਰਾਣਿਆਂ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹਨ ।