ਡੈਸਕ- ਬੀਸੀਸੀਆਈ ਦੇ ਮੁੱਖ ਚੋਣਕਾਰ ਚੇਤਨ ਸ਼ਰਮਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਸ ਨੇ ਆਪਣਾ ਅਸਤੀਫਾ
ਬੀਸੀਸੀਆਈ ਸਕੱਤਰ ਜੈ ਸ਼ਾਹ ਨੂੰ ਭੇਜ ਦਿੱਤਾ, ਜਿਨ੍ਹਾਂ ਨੇ ਇਸ ਨੂੰ ਸਵੀਕਾਰ ਕਰ ਲਿਆ। ਸਟਿੰਗ ਆਪਰੇਸ਼ਨ
ਤੋਂ ਬਾਅਦ ਚੇਤਨ ਸ਼ਰਮਾ ਨੇ ਆਪਣਾ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ। ਉਸ ਨੇ ਸਟਿੰਗ ਆਪ੍ਰੇਸ਼ਨ ‘ਚ ਵਿਰਾਟ ਕੋਹਲੀ,
ਰੋਹਿਤ ਸ਼ਰਮਾ, ਸੌਰਵ ਗਾਂਗੁਲੀ ਅਤੇ ਫਿਟਨੈੱਸ ਲਈ ਟੀਕੇ ਸਮੇਤ ਕਈ ਸਨਸਨੀਖੇਜ਼ ਖੁਲਾਸੇ ਕੀਤੇ ਸਨ।
ਸਟਿੰਗ ‘ਚ ਚੇਤਨ ਸ਼ਰਮਾ ਨੇ ਚੋਣ ਮੁੱਦਿਆਂ, ਕੋਹਲੀ-ਗਾਂਗੁਲੀ ਵਿਵਾਦ, ਖਿਡਾਰੀਆਂ ਦੀ ਫਿਟਨੈੱਸ ਸਮੇਤ ਕਈ ਮੁੱਦਿਆਂ ‘ਤੇ
ਵੱਡੇ ਖੁਲਾਸੇ ਕੀਤੇ, ਜਿਸ ਤੋਂ ਬਾਅਦ ਉਹ ਵਿਵਾਦਾਂ ‘ਚ ਘਿਰ ਗਏ। ਚੇਤਨ ਸ਼ਰਮਾ ਨੇ ਗੁਪਤ ਕੈਮਰੇ ਦੇ ਸਾਹਮਣੇ
ਖੁਲਾਸਾ ਕੀਤਾ ਕਿ ਟੀਮ ਇੰਡੀਆ ਦੇ ਖਿਡਾਰੀ ਟੀਕੇ ਲਗਾ ਕੇ ਫਿਟਨੈਸ ਸਰਟੀਫਿਕੇਟ ਪ੍ਰਾਪਤ ਕਰਦੇ ਹਨ। ਇਸ ਦੇ ਨਾਲ ਹੀ ਚੇਤਨ
ਸ਼ਰਮਾ ਨੇ ਟੀਮ ਇੰਡੀਆ ਦੇ ਖਿਡਾਰੀਆਂ ਦੀ ਚੋਣ ਅਤੇ ਡਰਾਪ ‘ਤੇ ਵੀ ਖੁਲਾਸਾ ਕੀਤਾ।
ਚੇਤਨ ਸ਼ਰਮਾ ਨੇ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ ਅਤੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਵਿਚਾਲੇ
ਹੋਏ ਵਿਵਾਦ ਦਾ ਵੀ ਖੁਲਾਸਾ ਕੀਤਾ, ਜਿਸ ‘ਚ ਵਿਰਾਟ ਕੋਹਲੀ ਨੇ ਸੌਰਵ ਗਾਂਗੁਲੀ ‘ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਬਿਨਾਂ ਦੱਸੇ
ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ।
ਸਾਬਕਾ ਭਾਰਤੀ ਕ੍ਰਿਕਟਰ ਚੇਤਨ ਸ਼ਰਮਾ ਨੂੰ ਪਿਛਲੇ ਸਾਲ ਨਵੰਬਰ ‘ਚ ਆਸਟ੍ਰੇਲੀਆ ‘ਚ ਖੇਡੇ ਗਏ ਟੀ-20 ਵਿਸ਼ਵ ਕੱਪ 2022 ‘ਚ
ਖਰਾਬ ਪ੍ਰਦਰਸ਼ਨ ਤੋਂ ਬਾਅਦ ਬਾਹਰ ਕਰ ਦਿੱਤਾ ਗਿਆ ਸੀ। ਹਾਲਾਂਕਿ ਬਾਅਦ ਵਿੱਚ ਉਸ ਨੂੰ ਬਰਕਰਾਰ ਰੱਖਿਆ ਗਿਆ ਸੀ।
ਚੇਤਨ ਸ਼ਰਮਾ ਮੁੱਖ ਚੋਣਕਾਰ ਹੋਣ ਦੇ ਨਾਲ-ਨਾਲ ਟੀਮ ਇੰਡੀਆ ਦਾ ਪ੍ਰਦਰਸ਼ਨ ਵੀ ਕਾਫੀ ਖਰਾਬ ਰਿਹਾ। ਚੇਤਨ ਸ਼ਰਮਾ ਦੇ ਕਾਰਜਕਾਲ
ਦੌਰਾਨ ਟੀਮ ਇੰਡੀਆ ਇਕ ਵੀ ਆਈਸੀਸੀ ਟਰਾਫੀ ਨਹੀਂ ਜਿੱਤ ਸਕੀ।