ਦਹਿਸ਼ਤ ਭਰੀ ਵਾਰਦਾਤ: ਰਾਤ ਨੂੰ ਸ਼ਮਸ਼ਾਨਘਾਟ ‘ਚ ਸੌਂ ਗਏ ਝੋਨਾ ਲਾਉਣ ਵਾਲੇ 2 ਮਜ਼ਦੂਰ, ਘਿਨਾਉਣੇ ਢੰਗ ਨਾਲ ਹੋਏ ਕਤਲ

ਗੁਰਦਾਸਪੁਰ- ਗੁਰਦਾਸਪੁਰ ਦੇ ਥਾਣਾ ਧਾਰੀਵਾਲ ‘ਚ ਪੈਂਦੇ ਪਿੰਡ ਫਜੂਪੁਰ ਦੇ ਖੇਤ ‘ਚ ਸੌਂ ਰਹੇ ਦੋ ਨੌਜਵਾਨਾਂ ਦੀ ਅਣਪਛਾਤੇ ਲੋਕਾਂ ਨੇ ਹੱਤਿਆ ਕਰ ਦਿੱਤੀ। ਹੱਤਿਆਰਿਆਂ ਨੇ ਨੌਜਵਾਨਾਂ ਕੋਲ ਪਏ ਗਮਲੇ ਨੂੰ ਸਿਰ ‘ਚ ਮਾਰ ਕੇ ਇਨ੍ਹਾਂ ਦੀ ਹੱਤਿਆ ਕੀਤੀ । ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮ੍ਰਿਤਕਾਂ ਦੀ ਪਛਾਣ ਸਟੀਫਨ ਮਸੀਹ ਤੇ ਸ਼ਾਮ ਲਾਲ ਦੇ ਰੂਪ ‘ਚ ਹੋਈ ਹੈ। ਇਹ ਦੋਵੇਂ ਝੋਨੇ ਦੀ ਲੁਆਈ ਦਾ ਕੰਮ ਕਰਦੇ ਸਨ ਤੇ ਰਾਤ ਨੂੰ ਖੇਤ ਕੋਲ ਹੀ ਸਥਿਤ ਸ਼ਮਸ਼ਾਨ ਘਾਟ ‘ਚ ਮੰਜ਼ੇ ਲਾ ਕੇ ਸੌਂਦੇ ਸਨ। ਘਟਨਾ ਤੋਂ ਬਾਅਦ ਖੇਤਰ ‘ਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।

ਟੀਵੀ ਪੰਜਾਬ ਬਿਊਰੋ