ਧਰਨੇ-ਪ੍ਰਦਰਸ਼ਨਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ‘ਤੇ ਰੋਕ ਲਗਾਉਣ ਜਥੇਦਾਰ-ਧਾਲੀਵਾਲ

ਚੰਡੀਗੜ੍ਹ- ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਖਾਸ ਅਪੀਲ ਕੀਤੀ ਹੈ । ਧਾਲੀਵਾਲ ਦਾ ਕਹਿਣਾ ਹੈ ਕਿ ਅਜਨਾਲਾ ਹਮਲੇ ਦੌਰਾਨ ਵਾਰਿਸ ਪੰਜਾਬ ਦੇ ਲੋਕਾਂ ਵਲੋਂ ਗ੍ਰੰਥ ਸਾਹਿਬ ਦੀ ਮੌਜੂਦਗੀ ਚ ਹਮਲਾ ਕੀਤਾ ਗਿਆ ਸੀ । ਪੁਲਿਸ ਨੇ ਗੁਰੁ ਦਾ ਸਤਿਕਾਰ ਕਰਦੇ ਹੋਏ ਭੀੜ ‘ਤੇ ਲਾਠੀਚਾਰਜ ਜਾਂ ਪਥਰਾਅ ਨਹੀਂ ਕੀਤਾ । ਉਨ੍ਹਾਂ ਕਿਹਾ ਕਿ ਜਥੇਦਾਰ ਨੂੰ ਚਾਹੀਦਾ ਹੈ ਕਿ ਅਜਿਹੇ ਪ੍ਰਦਰਸ਼ਨਾ ਚ ਗੁਰੁ ਗ੍ਰੰਥ ਸਾਹਿਬ ਦੀ ਮੌਜੂਦਗੀ ਨੂੰ ਲੈ ਹੁਕਮ ਜਾਰੀ
ਕਰਨ ।
ਚੰਡੀਗੜ੍ਹ ਚ ਮੀਡੀਆ ਨਾਲ ਗੱਲਬਾਤ ਕਰਦਿਆ ਮੰਤਰੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਭਰੋਸਾ ਜਤਾਇਆ ਹੈ । ਸਾਡਾ ਨੇਤਾ ਪੰਜਾਬੀਆਂ ਨੂੰ ਨਿਰਾਸ਼ ਨਹੀਂ ਕਰੇਗਾ। ਸੂਬੇ ਚ ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ। ਅਜਨਾਲਾ ਹਮਲੇ ਦੇ ਦੋਸ਼ੀਆਂ ‘ਤੇ ਕਾਰਵਾਈ ਦੇ ਸਵਾਲ ਚ ਧਾਲੀਵਾਲ ਨੇ ਕਿਹਾ ਕਿ ਸੱਭ ਤੋਂ ਉੱਪਰ ਸ੍ਰੀ ਗੁਰੁ ਗ੍ਰੰਥ ਸਾਹਿਬ ਹਨ । ਸਾਨੂੰ ਖੁਸ਼ੀ ਹੈ ਕਿ ਪੰਜਾਬ ਪੁਲਿਸ ਨੇ ਸੂਝਬੂਝ ਨਾਲ ਮੌਕੇ ‘ਤੇ ਫੈਸਲਾ ਲਿਆ।ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਦਾ ਧਿਆਨ ਪੰਜਾਬ ਦੇ ਵਿਕਾਸ ‘ਤੇ ਹੈ । ਰਹੀ ਗੱਲ ਫੱਟੜ ਪੁਲਿਸ ਜਵਾਨਾ ਦੀ ਤਾਂ ਸਮਾਂ ਆਉਣ ‘ਤੇ ਹਰੇਕ ਨੂੰ ਪਤਾ ਲੱਗ ਜਾਵੇਗਾ ਕਿ ਉਸ ਸਮੇਂ ਲਿਆ ਗਿਆ ਫੈਸਲਾ ਠੀਕ ਸੀ।ਮੰਤਰੀ ਕੁਲਦੀਪ ਧਾਲੀਵਾਲ ਅੰਮ੍ਰਿਤਪਾਲ ਸਮਰਥਕਾਂ ‘ਤੇ ਕਾਰਵਾਈ ਦੇ ਸਵਾਲਾਂ ਨੂੰ ਜ਼ਿਆਂਦਾਤਰ ਟਾਲਦੇ ਹੀ ਨਜ਼ਰ ਆਏ ।

ਧਾਲੀਵਾਲ ਨੇ ਕਿਹਾ ਕਿ ਕੁੱਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ । ਪਰ ਲੋਕਾਂ ਦੇ ਬਹੁਮਤ ਨਾਲ ਸੱਤਾ ਚ ਆਈ ਆਮ ਆਦਮੀ ਪਾਰਟੀ ਲੋਕਾਂ ਦੇ ਭਰੋਸੇ ‘ਤੇ ਖਰਾ ਉਤਰਦੇ ਹੋਏ ਸ਼ਾਤੀ ਵਿਵਸਥਾ ਬਹਾਲ ਰੱਖੇਗੀ ।ਧਾਲੀਵਾਲ ਨੇ ਕਿਹਾ ਕਿ ਅਜਨਾਲਾ ਥਾਣੇ ‘ਤੇ ਹਮਲੇ ਅਤੇ ਤੂਫਾਨ ਸਿੰਘ ਖਿਲਾਫ ਹੋਏ ਪਰਚੇ ਦੀ ਜਾਂਚ ਨੂੰ ਲੈ ਕੇ ਕਮੇਟੀ ਬਣਾ ਦਿੱਤੀ ਗਈ ਹੈ ।ਕਮੇਟੀ ਵਲੋਂ ਪੇਸ਼ ਕੀਤੀ ਜਾਣ ਵਾਲੀ ਰਿਪੋਰਟ ਦੇ ਅਧਾਰ ‘ਤੇ ਕਾਰਵਾਈ ਕੀਤੀ ਜਾਵੇਗੀ ।