● On air now · ਟੀਵੀ ਪੰਜਾਬ

Punjabi News · Since 2013

Breaking

ਸਿੱਧੂ ਦਾ ਮਜੀਠੀਆ ਨੂੰ ਚੈਲੇਂਜ ‘ਮਜੀਠਾ ਛੱਡ ਕੇ ਸਿਰਫ ਅੰਮ੍ਰਿਤਸਰ ਤੋਂ ਹੀ ਲੜੇ ਚੋਣ’

ਅੰਮ੍ਰਿਤਸਰ-ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅਕਾਲੀ ਨੇਤਾ ਬਿਕਰਮ ਮਜੀਠੀਆ ਨੂੰ ਚੈਲੇਂਜ ਕੀਤਾ ਹੈ ਕਿ ਉਹ ਮਜੀਠਾ ਹਲਕਾ ਛੱਡ ਕੇ ਸਿਰਫ ਅੰਮ੍ਰਿਤਸਰ ਪੂਰਬੀ ਤੋਂ ਹੀ ਉਨ੍ਹਾਂ ਖਿਲਾਫ ਚੋਣ ਲੜਨ.ਸਿੱਧੂ ਅੰਮ੍ਰਿਤਸਰ ਪੂਰਬੀ ਹਲਕੇ ਲਈ ਅਆਪਣੇ ਨਾਮਜ਼ਦਗੀ ਪੱਤਰ ਭਰਨ ਉਪਰੰਤ ਪੱਤਰਕਾਰਾਂ…


ਅੰਮ੍ਰਿਤਸਰ-ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅਕਾਲੀ ਨੇਤਾ ਬਿਕਰਮ ਮਜੀਠੀਆ ਨੂੰ ਚੈਲੇਂਜ ਕੀਤਾ ਹੈ ਕਿ ਉਹ ਮਜੀਠਾ ਹਲਕਾ ਛੱਡ ਕੇ ਸਿਰਫ ਅੰਮ੍ਰਿਤਸਰ ਪੂਰਬੀ ਤੋਂ ਹੀ ਉਨ੍ਹਾਂ ਖਿਲਾਫ ਚੋਣ ਲੜਨ.ਸਿੱਧੂ ਅੰਮ੍ਰਿਤਸਰ ਪੂਰਬੀ ਹਲਕੇ ਲਈ ਅਆਪਣੇ ਨਾਮਜ਼ਦਗੀ ਪੱਤਰ ਭਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ.

ਆਪਣੀ ਭੈਣ ਵਲੋਂ ਬੀਤੇ ਕੱਲ੍ਹ ਲਗਾਏ ਇਲਜ਼ਾਮਾਂ ਦਾ ਭਾਂਡਾ ਵੀ ਸਿੱਧੂ ਨੇ ਅਕਾਲੀ ਦਲ ‘ਤੇ ਭੰਣਿਆ.ਸਿੱਧੂ ਨੇ ਕਿਹਾ ਕਿ ਮਜੀਠੀਆ ਗੰਦੀ ਸਿਆਸਤ ‘ਤੇ ਆ ਗਏ ਹਨ.ਚੋਣ ਜਿੱਤਣ ਲਈ ਉਨ੍ਹਾਂ ਦੀ ਮਾਂ ਨੂੰ 40 ਸਾਲ ਬਾਅਦ ਕਬਰਾਂ ਚੋਂ ਕੱਢ ਲਿਆਏ ਹਨ.ਮਜੀਠੀਆ ਦੇ ਬਿਆਨਾਂ ਤੋਂ ਗੁੱਸਾਏ ਸਿੱਧੂ ਨੇ ਅਕਾਲੀ ਦਲ ‘ਤੇ ਖੂਬ ਹਮਲੇ ਬੋਲੇ.ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦਾ ਰਿਸ਼ਤੇਦਾਰੀ ਦੇ ਚਲਦਿਆਂ ਹੀ ਮਜੀਠੀਆ ਨੂੰ ਵਜੀਰੀ ਮਿਲਦੀ ਰਹੀ ਹੈ.ਸਰਦਾਰ ਰਣਜਤਿ ਸਿੰਘ ਬ੍ਰਹਮਪੁਰਾ ਦਾ ਵਾਰ ਵਾਰ ਨਾਂ ਲੈਂਦਿਆਂ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਨੇ ਆਪਣੇ ਸੀਨੀਅਰ ਨੇਤਾਵਾਂ ਦੀ ਅਣਦੇਖੀ ਕਰ ਬਿਕਰਮ ਮਜੀਠੀਆ ਨੂੰ ਮੰਤਰੀ ਦੀ ਕੂਰਸੀ ਦਿੱਤੀ.


Filed under