ਚੰਡੀਗੜ੍ਹ- ਮਾਨ ਸਰਕਾਰ ਵਲੋਂ ਪੇਸ਼ ਕੀਤੇ ਸਾਲ 2023-24 ਦੇ ਬਜਟ ਨੂੰ ਵਿਰੋਧੀ ਧਿਰ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੇ ਫੇਲ੍ਹ ਦੱਸਿਆ ਹੈ । ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੂਰੇ ਬਜਟ ਚ ਸਰਕਾਰ ਵਲੋਂ ਮੁੱਖ ਗਾਰੰਟੀਆਂ ਦਾ ਜ਼ਿਕਰ ਹੀ ਨਹੀਂ ਕੀਤਾ ਗਿਆ । ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਕਸਾਈਜ਼ ਤੋਂ 20 ਹਜ਼ਾਰ ਕਰੋੜ ਦੀ ਆਮਦਨ ਦੀ ਗੱਲ ਕੀਤੀ ਗਈ ਸੀ । ਜਿਸਨੂੰ ਲੈ ਕੇ ਸਰਕਾਰ ਨੇ ਕੁੱਝ ਨਹੀਂ ਕੀਤਾ ਹੈ । ਉਨ੍ਹਾਂ ਕਿਹਾ ਕਿ ਦਿੱਲੀ ਦੀ ਤਰਜ਼ ‘ਤੇ ਹੀ ਪੰਜਾਬ ਚ ਐਕਸਾਈਜ਼ ਪਾਲਸੀ ਅਮਲ ਚ ਲਿਆਈ ਗਈ ਹੈ । ਜਿਨ੍ਹਾਂ ਲੋਕਾਂ ਨੇ ਦਿੱਲੀ ਚ ਪਾਲਸੀ ਤਿਆਰ ਕੀਤੀ, ਉਹੀ ਇਨ ਬਿਨ ਪੰਜਾਬ ਚ ਲਾਗੂ ਕਰ ਦਿੱਤੀ ਗਈ ਹੈ । ਬਾਜਵਾ ਨੇ ਇਲਜ਼ਾਮ ਲਗਾਇਆਂ ਕਿ ਪੰਜਾਬ ਚ ਵੀ ਕਰੋੜਾਂ ਦਾ ਸ਼ਰਾਬ ਘੁਟਾਲਾ ਹੋਇਆ ਹੈ । ਉਨ੍ਹਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੋਂ ਇਸਦੀ ਜਾਂਚ ਕਰਵਾ ਕੇ ਭ੍ਰਿਸ਼ਟ ਮੰਤਰੀਆਂ ਨੂੰ ਜੇਲ੍ਹ ਭੈਜਣ ਦੀ ਅਪੀਲ ਕੀਤੀ ਹੈ ।
ਕਾਂਗਰਸ ਪਾਰਟੀ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮਹਿਲਾਵਾਂ ਨੂੰ ਹਜ਼ਾਰ ਰੁਪਇਆ ਪ੍ਰਤੀ ਮਹੀਨੇ ਦੀ ਵੀ ਗੱਲ ਚੁੱਕੀ । ਉਨ੍ਹਾਂ ਹੈਰਾਨੀ ਜਤਾਈ ਕਿ ਸੱਭ ਤੋਂ ਵੱਧ ਪ੍ਰਸਿੱਧ ਗਾਰੰਟੀ ਬਾਰੇ ਵਿੱਤ ਮੰਤਰੀ ਨੇ ਸ਼ਬਦ ਵੀ ਨਹੀਂ ਬੋਲਿਆ ।ਬਾਜਵਾ ਨੇ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ ਇਸ ਬਜਟ ਤੋਂ ਖੂਬ ਨਿਰਾਸ਼ਾ ਹੋਈ ਹੈ । ਜਲੰਧਰ ਦੀ ਲੋਕ ਸਭਾ ਜਿਮਣੀ ਚੋਣ ਦੌਰਾਨ ਮਹਿਲਾਵਾਂ ਇਸ ਝੂਠੇ ਬਜਟ ਖਿਲਾਫ ਆਪਣਾ ਫੈਸਲਾ ਦੇਣਗੀਆਂ ।
ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਵੀ ਬਜਟ ਖਿਲਾਫ ਖੂਬ ਭੜਾਸ ਕੱਢੀ । ਉਨ੍ਹਾਂ ਕਿਹਾ ਕਿ ਜ਼ਿਆਦਤਰ ਕੇਂਦਰ ਦੀਆਂ ਸਕੀਮਾਂ ਬਾਰੇ ਚਰਚਾ ਕਰ ਪੰਜਾਬ ਸਰਕਾਰ ਨੇ ਜਨਤਾ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ।ਕਿਸਾਨੀ,ਮਕਾਨ ਯੌਜਨਾ ਅਤੇ ਹੋਰ ਵੱਡੇ ਐਲ਼ਾਨ ਜੋਕਿ ਵਿੱਤ ਮੰਤਰੀ ਵਲਲੋਂ ਕੀਤੇ ਗਏ, ਲਗਭਗ ਸਾਰੇ ਮਸਲੇ ਕੇਂਦਰ ਸਰਕਾਰ ਨਾਲ ਹੀ ਜੁੜੇ ਹੋਏ ਹਨ ।