ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਬੁਰਜ ਖਲੀਫ਼ਾ ਤੋਂ ਵੀ ਕੀਤਾ ਗਿਆ ਯਾਦ

ਡੈਸਕ- ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੇ ਫਤਿਹਗੜ੍ਹ ਦੀ ਧਰਤੀ ਤੇ ਸ਼ਹਾਦਤ ਦਾ ਜਾਮ ਪੀਤਾ ਸੀ। ਉਹ ਹਸਦਿਆਂ-ਹਸਦਿਆਂ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਪਰ ਮੁਗਲਾਂ ਦੇ ਸਾਹਮਣੇ ਨਹੀਂ ਝੁੱਕੇ। ਮੁਗਲਾਂ ਨੇ ਉਨ੍ਹਾਂ ਨੂੰ ਮੁਸਲਿਮ ਧਰਮ ਕਬੂਲ ਕਰਨ ਦੀ ਸ਼ਰਤ ਦੇ ਬਦਲੇ ਉਨ੍ਹਾਂ ਨੂੰ ਜਿਉਂਦਾ ਛੱਡਣ ਲਈ ਕਿਹਾ,ਪਰ ਸਾਹਿਬਜਾਦਿਆਂ ਨੂੰ ਸ਼ਹਾਦਤ ਮਨਜ਼ੂਰ ਸੀ, ਪਰ ਉਸ ਦੀ ਸ਼ਰਤ ਨਹੀਂ।

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਅੱਜ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਯਾਦ ਕੀਤਾ ਜਾ ਰਿਹਾ ਹੈ। ਦੁਬਈ ਸਥਿਤ ਬੁਰਜ ਖਲੀਫਾ ਤੋਂ ਵੀ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਸਲਾਮ ਕੀਤਾ ਗਿਆ। ਇਹ ਵਿਲਖਣ ਨਜ਼ਾਰਾ ਵੇਖ ਕੇ ਹਰ ਕੋਈ ਭਾਵੁੱਕ ਨਜ਼ਰ ਆ ਰਿਹਾ ਸੀ।

ਗੁਰੂਗੋਬਿੰਦ ਸਿੰਘ ਦੇ ਛੋਟੇ ਸਾਹਿਬਜਾਦੇ ਜ਼ੋਰਾਵਰ ਸਿੰਘ ਅਤੇ ਸਾਹਿਬਜਾਦੇ ਫਤਿਹ ਸਿੰਘ ਜਦੋਂ ਦਾਦੀ ਮਾਂ ਗੁਜਰੀ ਦੇਵੀ ਨਾਲ ਚਲੇ ਗਏ ਤਾਂ ਵੱਡੇ ਬੇਟੇ ਪਿਤਾ ਦੇ ਨਾਲ ਸਰਸਾ ਨਦੀ ਨੂੰ ਪਾਰ ਕਰਨ ਤੋਂ ਬਾਅਦ ਚਮਕੌਰ ਸਾਹਿਬ ਗੜ੍ਹ ਪਹੁੰਚ ਗਏ। ਦਾਦੀ ਮਾਤਾ ਦੇ ਨਾਲ ਦੋਵੇਂ ਛੋਟੇ ਸਾਹਿਬਜਾਦੇ ਜੰਗਲ ਤੋਂ ਗੁਜ਼ਰਦੇ ਹੋਏ ਇੱਕ ਗੁਫਾ ਤੱਕ ਪਹੁੰਚ ਗਏ ਅਤੇ ਉੱਥੇ ਹੀ ਰੁਕੇ। ਉਨ੍ਹਾਂ ਦੇ ਪਹੁੰਚਣ ਦੀ ਇਹ ਖ਼ਬਰ ਲੰਗਰ ਦੀ ਸੇਵਾ ਕਰਨ ਵਾਲੇ ਗੰਗੂ ਬ੍ਰਾਹਮਣ ਨੂੰ ਮਿਲੀ ਤਾਂ ਉਹ ਉਨ੍ਹਾਂ ਨੂੰ ਆਪਣੇ ਘਰ ਲੈ ਆਇਆ।

ਗੰਗੂ ਨੇ ਪਹਿਲਾਂ ਮਾਤਾ ਗੁਜਰੀ ਦੇਵੀ ਕੋਲ ਰੱਖੀਆਂ ਅਸ਼ਰਫੀਆਂ ਚੋਰੀ ਕੀਤੀਆਂ। ਫਿਰ ਹੋਰ ਅਸ਼ਰਫੀਆਂ ਦੇ ਲਾਲਚ ਕਾਰਨ ਉਨ੍ਹਾਂ ਦੀ ਮੌਜੂਦਗੀ ਦੀ ਸੂਚਨਾ ਕੋਤਵਾਲ ਨੂੰ ਦੈ ਦਿੱਤੀ। ਕੋਤਵਾਲ ਨੇ ਬਹੁਤ ਸਾਰੇ ਸਿਪਾਹੀ ਭੇਜੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਕੈਦੀ ਬਣਾ ਲਿਆ। ਅਗਲੀ ਸਵੇਰ ਉਨ੍ਹਾਂ ਨੂੰ ਸਰਹੰਦ ਦੇ ਬਸੀ ਥਾਣੇ ਲਿਜਾਇਆ ਗਿਆ। ਸੈਂਕੜੇ ਲੋਕ ਉਨ੍ਹਾਂ ਦੇ ਸਮਰਥਨ ਵਿੱਚ ਉਨ੍ਹਾਂ ਦੇ ਨਾਲ ਚੱਲ ਰਹੇ ਸਨ।

ਸਰਹੰਦ ਵਿੱਚ ਮਾਤਾ ਗੁਜਰੀ ਜੀ ਅਤੇ ਸਾਹਿਬਜਾਦਿਆਂ ਨੂੰ ਅਜਿਹੀ ਠੰਡੀ ਥਾਂ ‘ਤੇ ਰੱਖਿਆ ਗਿਆ, ਜਿੱਥੇ ਵੱਡੇ-ਵੱਡੇ ਲੋਕ ਹਾਰ ਮੰਨ ਜਾਂਦੇ। ਉਨ੍ਹਾਂ ਨੂੰ ਡਰਾਇਆ ਵੀ ਗਿਆ ਪਰ ਮਾਤਾ ਗੁਜਰੀ ਦੇਵੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੇ ਹਾਰ ਨਹੀਂ ਮੰਨੀ। ਸਾਰਿਆਂ ਨੂੰ ਨਵਾਬ ਵਜੀਰ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਵਜੀਰ ਖਾਨ ਨੇ ਸਾਹਿਬਜਾਦਿਆਂ ਅੱਗੇ ਸ਼ਰਤ ਰੱਖੀ,ਕਿਹਾ- ਜੇਕਰ ਤੁਸੀਂ ਮੁਸਲਿਮ ਧਰਮ ਨੂੰ ਸਵੀਕਾਰ ਲੈਂਦੇ ਹੋ ਤਾਂ ਤੁਹਾਡੀ ਮੁੰਹ ਮੰਗੀ ਮੁਰਾਦ ਪੂਰੀ ਕੀਤੀ ਜਾਵੇਗੀ ਅਤੇ ਤੁਹਾਨੂੰ ਛੱੜ ਦਿੱਤਾ ਜਾਵੇਗਾ। ਸਾਹਿਬਜਾਦਿਆਂ ਨੇ ਇਸ ਸ਼ਰਤ ਦਾ ਵਿਰੋਧ ਕੀਤਾ ਅਤੇ ਕਿਹਾ ਸਾਨੂੰ ਸਾਡਾ ਧਰਮ ਸਭ ਤੋਂ ਵੱਧ ਪਿਆਰਾ ਹੈ।