IPL 2023, LSG vs PKBS: ਇੰਡੀਅਨ ਪ੍ਰੀਮੀਅਰ ਲੀਗ 2023 ਵਿੱਚ ਅੱਜ (15 ਅਪ੍ਰੈਲ) ਡਬਲ ਹੈਡਰ ਦੇ ਦੂਜੇ ਮੈਚ ਵਿੱਚ ਪੰਜਾਬ ਕਿੰਗਜ਼ ਅਤੇ ਲਖਨਊ ਸੁਪਰਜਾਇੰਟਸ ਵਿਚਾਲੇ ਟੱਕਰ ਹੋਵੇਗੀ। ਇਹ ਮੈਚ ਲਖਨਊ ਦੇ ਘਰੇਲੂ ਮੈਦਾਨ ਏਕਾਨਾ ਸਟੇਡੀਅਮ ‘ਚ ਖੇਡਿਆ ਜਾਵੇਗਾ। ਕੇਐਲ ਰਾਹੁਲ ਦੀ ਲਖਨਊ ਟੀਮ ਨੇ ਹੁਣ ਤੱਕ ਚਾਰ ਵਿੱਚੋਂ ਤਿੰਨ ਮੈਚ ਜਿੱਤੇ ਹਨ। ਜਦਕਿ ਸ਼ਿਖਰ ਧਵਨ ਦੀ ਅਗਵਾਈ ‘ਚ ਪੰਜਾਬ ਕਿੰਗਜ਼ ਨੇ ਹੁਣ ਤੱਕ ਚਾਰ ‘ਚੋਂ ਦੋ ਮੈਚ ਜਿੱਤੇ ਹਨ। ਅਜਿਹੇ ‘ਚ ਦੋਵਾਂ ਟੀਮਾਂ ਵਿਚਾਲੇ ਇਹ ਮੈਚ ਕਰੀਬੀ ਮੁਕਾਬਲਾ ਹੋਣ ਜਾ ਰਿਹਾ ਹੈ। ਤਾਂ ਆਓ ਜਾਣਦੇ ਹਾਂ ਮੈਚ ਤੋਂ ਪਹਿਲਾਂ ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ 11, ਪਿੱਚ ਰਿਪੋਰਟ, ਹੈੱਡ ਟੂ ਹੈੱਡ ਅਤੇ ਲਾਈਨ ਸਟ੍ਰੀਮਿੰਗ ਵੇਰਵੇ।
ਲਖਨਊ ਬਨਾਮ ਪੰਜਾਬ ਹੈਡ ਟੂ ਹੈਡ
ਇਹ ਲਖਨਊ ਸੁਪਰਜਾਇੰਟਸ ਦਾ ਪੰਜਵਾਂ ਮੈਚ ਹੋਵੇਗਾ। ਪਿਛਲੇ ਚਾਰ ਮੈਚਾਂ ਵਿੱਚ ਟੀਮ ਨੇ ਤਿੰਨ ਜਿੱਤੇ ਹਨ ਅਤੇ ਇੱਕ ਹਾਰਿਆ ਹੈ। ਜਦਕਿ ਪੰਜਾਬ ਦੀ ਟੀਮ ਮੈਚ ਜਿੱਤਣ ਲਈ ਸੰਘਰਸ਼ ਕਰ ਰਹੀ ਹੈ। ਕੇਕੇਆਰ ਖ਼ਿਲਾਫ਼ ਪਹਿਲਾ ਮੈਚ ਜਿੱਤਣ ਤੋਂ ਬਾਅਦ ਪੰਜਾਬ ਨੂੰ ਪਿਛਲੇ 3 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਰ ਦੋਵੇਂ ਟੀਮਾਂ ਸਟਾਰ ਖਿਡਾਰੀਆਂ ਨਾਲ ਭਰੀਆਂ ਹੋਈਆਂ ਹਨ। ਅਜਿਹੇ ‘ਚ ਇਹ ਮੈਚ ਕਾਫੀ ਰੋਮਾਂਚਕ ਹੋਣ ਵਾਲਾ ਹੈ। ਦੱਸ ਦੇਈਏ ਕਿ ਲਖਨਊ ਸੁਪਰਜਾਇੰਟਸ ਪਿਛਲੇ ਸੀਜ਼ਨ ਤੋਂ ਹੀ IPL ਨਾਲ ਜੁੜਿਆ ਹੈ। ਆਈ.ਪੀ.ਐੱਲ. ‘ਚ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਸਿਰਫ ਇਕ ਮੈਚ ਖੇਡਿਆ ਗਿਆ ਹੈ, ਜੋ ਲਖਨਊ ਨੇ 20 ਦੌੜਾਂ ਨਾਲ ਜਿੱਤਿਆ ਸੀ।
LSG ਬਨਾਮ PKBS ਪਿੱਚ ਰਿਪੋਰਟ
ਲਖਨਊ ਦੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ ਦੀ ਪਿੱਚ ਨੂੰ ਬੱਲੇਬਾਜ਼ਾਂ ਲਈ ਅਨੁਕੂਲ ਮੰਨਿਆ ਜਾਂਦਾ ਹੈ, ਪਰ ਫਿਰ ਵੀ, ਜਿਵੇਂ-ਜਿਵੇਂ ਖੇਡ ਅੱਗੇ ਵਧਦੀ ਹੈ, ਗੇਂਦਬਾਜ਼ਾਂ ਨੂੰ ਮਦਦ ਮਿਲਣੀ ਸ਼ੁਰੂ ਹੋ ਜਾਂਦੀ ਹੈ। ਇੱਥੇ ਤੇਜ਼ ਗੇਂਦਬਾਜ਼ਾਂ ਨੂੰ ਕਾਫੀ ਮਦਦ ਮਿਲਦੀ ਹੈ। ਅਜਿਹੇ ‘ਚ ਟਾਸ ਜਿੱਤਣ ਵਾਲੀ ਟੀਮ ਇੱਥੇ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੇਗੀ।