ਡੈਸਕ- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਨੂੰ ਮੁਫਤ ਚ ਚਲਾਉਣ ਦੇ ਐਲਾਨ ਅਤੇ ਸਿੱਖ ਗੁਰਦੁਆਰਾ ਐਕਟ 1925 ਚ ਸੋਧ ਕਰਨ ਦੀ ਗੱਲ ‘ਤੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਖਤ ਪ੍ਰਤੀਕਰਮ ਆਇਆ ਹੈ। ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂ ਚਿਤਾਇਆ ਹੈ।ਧਾਮੀ ਨੇ ਕਿਹਾ ਕਿ ਗੁਰਦੁਆਰਾ ਐਕਟ ਕੇਂਦਰ ਵਲੋਂ ਬਣਾਇਆ ਗਿਆ ਹੈ । ਸੂਬਾ ਸਰਕਾਰ ਇਸ ਚ ਸੋਧ ਨਹੀਂ ਕਰ ਸਕਦੀ। ਗੁਰਬਾਣੀ ਦੇ ਮੁਫਤ ਪ੍ਰਸਾਰਣ ਨੂੰ ਲੈ ਕੇ ਧਾਮੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਖੂਸ਼ ਕਰਨ ਲਈ ਸਿੱਖ ਧਰਮ ਚ ਦਖਲ ਅੰਦਾਜੀ ਕਰ ਰਿਹਾ ਹੈ ।
ਕਮੇਟੀ ਪ੍ਰਧਾਨ ਨੇ ਕਿਹਾ ਕਿ ਪੀ.ਟੀ.ਸੀ ਚੈਨਲ ਨੂੰ ਲੈ ਕੇ ਸੀ.ਐੱਮ ਮਾਨ ਅਕਾਲੀ ਦਲ ਅਤੇ ਸੁਖਬੀਰ ਬਾਦਲ ਨੂੰ ਨਿਸ਼ਾਨੇ ‘ਤੇ ਲੈ ਰਹੇ ਹਨ ।ਮਾਨ ਵਲੋਂ ਜਾਨਬੁੱਝ ਕੇ ਸਿੱਖਾਂ ਦੇ ਮਸਲਿਆਂ ਦਾ ਸਿਆਸੀਕਰਣ ਕੀਤਾ ਜਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਗੁਰਦੁਆਰਾ ਐਕਟ ਚ ਸੋਧ ਸਿਰਫ ਕੇਂਦਰ ਸਰਕਾਰ ਕਰ ਸਕਦੀ ਹੈ, ਉਸਦੇ ਲਈ ਵੀ ਸ਼੍ਰੌਮਣੀ ਕਮੇਟੀ ਦੀ ਰਜ਼ਾਮੰਦੀ ਚਾਹੀਦੀ ਹੈ ।