● On air now · ਟੀਵੀ ਪੰਜਾਬ

Punjabi News · Since 2013

Breaking

ਚੀਫ਼ ਖ਼ਾਲਸਾ ਦੀਵਾਨ ਦੇ ਆਗੂ ਭਾਗ ਸਿੰਘ ਅਣਖੀ ਨਹੀਂ ਰਹੇ

ਅੰਮ੍ਰਿਤਸਰ : ਪ੍ਰਮੁੱਖ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਚੇਅਰਮੈਨ ਸਕੂਲਜ਼ ਅਤੇ ਮੁਖੀ ਧਰਮ ਪ੍ਰਚਾਰ ਕਮੇਟੀ ਸ. ਭਾਗ ਸਿੰਘ ਅਣਖੀ ਦਾ ਦਿਹਾਂਤ ਹੋ ਗਿਆ। ਉਹ ਲਗਭਗ 85 ਵਰ੍ਹਿਆਂ ਦੇ ਸਨ ਅਤੇ ਸੰਖੇਪ ਬਿਮਾਰੀ ਉਪਰੰਤ ਅੱਜ ਸਵੇਰੇ ਉਹ ਅਕਾਲ ਚਲਾਣਾ ਕਰ…


ਅੰਮ੍ਰਿਤਸਰ : ਪ੍ਰਮੁੱਖ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਚੇਅਰਮੈਨ ਸਕੂਲਜ਼ ਅਤੇ ਮੁਖੀ ਧਰਮ ਪ੍ਰਚਾਰ ਕਮੇਟੀ ਸ. ਭਾਗ ਸਿੰਘ ਅਣਖੀ ਦਾ ਦਿਹਾਂਤ ਹੋ ਗਿਆ। ਉਹ ਲਗਭਗ 85 ਵਰ੍ਹਿਆਂ ਦੇ ਸਨ ਅਤੇ ਸੰਖੇਪ ਬਿਮਾਰੀ ਉਪਰੰਤ ਅੱਜ ਸਵੇਰੇ ਉਹ ਅਕਾਲ ਚਲਾਣਾ ਕਰ ਗਏ।

ਸਰਦਾਰ ਅਣਖੀ ਜੋ ਕਿ ਇਸ ਵੇਲੇ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਦੇ ਵੀ ਮੈਂਬਰ ਇੰਚਾਰਜ ਸਨ ਲੰਬਾ ਅਰਸਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵੀ ਮੀਤ ਪ੍ਰਧਾਨ ਵਜੋਂ ਕਾਰਜਸ਼ੀਲ ਰਹੇ। ਧਾਰਮਿਕ ਵਿੱਦਿਅਕ ਤੇ ਸਮਾਜਸੇਵੀ ਹਲਕਿਆਂ ਵਿਚ ਉਨ੍ਹਾਂ ਦਾ ਵੱਡਾ ਯੋਗਦਾਨ ਸੀ।

ਟੀਵੀ ਪੰਜਾਬ ਬਿਊਰੋ


Filed under