Washington- ਅਮਰੀਕੀ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੇਸ਼ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿੱਧੀ ਗੱਲਬਾਤ ਦਾ ਸਮਰਥਨ ਕਰਦਾ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਸਰਹੱਦ ਪਾਰ ਅੱਤਵਾਦ ਅਤੇ ਕਸ਼ਮੀਰ ਸਣੇ ਕਈ ਮੁੱਦਿਆਂ ਕਾਰਨ ਸਬੰਧ ਤਣਾਅਪੂਰਨ ਹਨ। ਭਾਰਤ ਲਗਾਤਾਰ ਇਹ ਕਹਿੰਦਾ ਆ ਰਿਹਾ ਹੈ ਕਿ ਉਹ ਪਾਕਿਸਾਨ ਨਾਲ ਆਮ ਗੁਆਂਢੀ ਵਾਂਗ ਰਿਸ਼ਤਾ ਰੱਖਣਾ ਚਾਹੁੰਦਾ ਹੈ ਪਰ ਇਸ ਦੀ ਜ਼ਿੰਮੇਵਾਰੀ ਇਸਲਾਮਾਬਾਦ ’ਤੇ ਹੈ ਕਿ ਉਹ ਅੱਤਵਾਦ ਅਤੇ ਦੁਸ਼ਮਣੀ ਮੁਕਤ ਮਾਹੌਲ ਬਣਾਏ। ਭਾਰਤ ਨੇ ਇਹ ਵੀ ਕਿਹਾ ਹੈ ਕਿ ਜੰਮੂ-ਕਸ਼ਮੀਰ ਉਸ ਦਾ ਹਿੱਸਾ ਸੀ ਅਤੇ ਹਮੇਸ਼ਾ ਰਹੇਗਾ।
ਵਿਦੇਸ਼ੀ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਇਸ ਬਾਰੇ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹਨ ਕਿ ਅਸੀਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਚਿੰਤਾਜਨਕ ਮੁੱਦਿਆਂ ’ਤੇ ਸਿੱਧੀ ਗੱਲਬਾਤ ਦਾ ਸਮਰਥਨ ਕਰਦੇ ਹਾਂ। ਸਾਡਾ ਲੰਬੇ ਸਮੇਂ ਤੋਂ ਇਹੀ ਰੁਖ਼ ਰਿਹਾ ਹੈ। ਮਿਲਰ ਦੀਆਂ ਇਹ ਟਿੱਪਣੀਆਂ ਅਜਿਹੇ ਸਮੇਂ ’ਚ ਆਈਆਂ ਹਨ, ਜਦੋਂ ਦੋ ਦਿਨ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਸਾਰੇ ਗੰਭੀਰ ਅਤੇ ਲੰਬਿਤ ਮੁੱਦਿਆਂ ਨੂੰ ਹੱਲ ਕਰਨ ਲਈ ਭਾਰਤ ਨਾਲ ਗੱਲਬਾਤ ਦੀ ਪੇਸ਼ਕੇਸ਼ ਕੀਤੀ ਸੀ।
ਪਾਕਿਸਤਾਨ ਨਾਲ ਭਾਰਤ ਦੇ ਰਿਸ਼ਤਿਆਂ ’ਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਜੂਨ ’ਚ ਕਿਹਾ ਸੀ ਕਿ ਭਾਰਤ ਲਈ ਗੁਆਂਢੀ ਦੇਸ਼ ਨਾਲ ਉਦੋਂ ਤੱਕ ਸਬੰਧ ਆਮ ਕਰਨਾ ਸੰਭਵ ਨਹੀਂ ਹੈ, ਜਦੋਂ ਤੱਕ ਕਿ ਉਹ ਸਰਹੱਦ ਪਾਰ ਅੱਤਵਾਦ ਦੀ ਨੀਤੀ ਬੰਦ ਨਾ ਕਰ ਦੇਵੇ।