ਫੌਜ ਦੇ ਸਾਬਕਾ ਐਚ. ਆਰ. ਮੁਖੀ ਵਿਰੁੱਧ ਅੱਜ ਤੋਂ ਸ਼ੁਰੂ ਹੋਵੇਗਾ ਜਿਸਨੀ ਸੋਸ਼ਣ ਦਾ ਮੁਕੱਦਮਾ

Ottawa- ਫੌਜ ਦੇ ਸਾਬਕਾ ਹਿਊਮਨ ਰਿਸੋਰਸਜ਼ ਮੁਖੀ ਵਿਰੁੱਧ ਜਿਨਸੀ ਸੋਸ਼ਣ ਦੇ ਮਕੁੱਦਮੇ ਦੀ ਸੁਣਵਾਈ ਅੱਜ ਤੋਂ ਓਵਾਟਾ ਦੀ ਅਦਾਲਤ ’ਚ ਪਹਿਲੇ ਗਵਾਹ ਤੋਂ ਹੋਣ ਦੀ ਉਮੀਦ ਹੈ। ਵਾਈਸ ਐਡਮਿਰਲ ਹੇਡਨ ਐਡਮੰਡਸਨ ਨੇ ਸਾਲ 1991 ’ਚ ਕਥਿਤ ਤੌਪ ’ਤੇ ਵਾਪਰੀ ਇੱਕ ਘਟਨਾ ’ਚ ਅਸ਼ਲੀਲ ਹਰਕਤਾਂ ਅਤੇ ਜਿਨਸੀ ਸ਼ੋਸਣ ਦੇ ਇੱਕ ਮਾਮਲੇ ’ਚ ਦੋਸ਼ੀ ਨਾ ਹੋਣ ਦੀ ਅਪੀਲ ਕੀਤੀ ਹੈ। ਮਾਰਚ 2021 ’ਚ ਹਥਿਆਰਬੰਦ ਬਲਾਂ ਦੇ ਇੱਕ ਸਾਬਕਾ ਮੈਂਬਰ ਵਲੋ ਲਾਏ ਜਬਰ ਜਨਾਹ ਦੇ ਇਲਜ਼ਾਮ ਮਗਰੋਂ ਉਨ੍ਹਾਂ ਨੇ ਆਪਣਾ ਅਹੁਦਾ ਛੱਡ ਦਿੱਤਾ ਸੀ। ਸ਼ਿਕਾਇਤਕਰਤਾ ਵਲੋਂ ਅੱਜ ਇਸ ਮਾਮਲੇ ’ਚ ਗਵਾਹੀ ਦੇਣ ਦੀ ਉਮੀਦ ਹੈ, ਜਿਸ ’ਚ ਪਿਛਲੇ ਹਫ਼ਤੇ ਦੇਰੀ ਹੋ ਗਈ ਸੀ।
ਦੱਸਣਯੋਗ ਹੈ ਕਿ ਐਡਮੰਡਸਨ ਕੈਨੇਡਾ ਦੇ ਕਈ ਹਾਈ ਪ੍ਰੋਫਾਇਲ ਫੌਜ ਮੈਂਬਰਾਂ ’ਚੋਂ ਇੱਕ ਸਨ, ਜਿਨ੍ਹਾਂ ’ਤੇ ਸਾਲ 2021 ਦੀ ਸ਼ੁਰੂਆਤ ’ਚ ਜਿਨਸੀ ਸ਼ੋਸਣ ਦਾ ਦੋਸ਼ ਲੱਗਾ ਸੀ, ਜਿਸ ਮਗਰੋਂ ਇੱਕ ਸੰਕਟ ਪੈਦਾ ਹੋ ਗਿਆ ਅਤੇ ਹਥਿਆਰਬੰਦ ਬਲਾਂ ਦੀ ਬਾਹਰੀ ਜਾਂਚ ਹੋਈ ਸੀ। ਮਾਮਲੇ ਦੀ ਸੁਣਵਾਈ ਓਨਟਾਰੀਓ ਕੋਰਟ ਆਫ਼ ਜਸਟਿਸ ’ਚ ਹੋ ਰਹੀ ਹੈ, ਜਿਹੜੀ ਕਿ ਨਾਗਰਿਕ ਅਧਿਕਾਰਾਂ ਨੂੰ ਅਜਿਹੇ ਮਾਮਲਿਆਂ ’ਚ ਸੰਭਲਣ ਦੀ ਸਰਕਾਰ ਦੀ ਨੀਤੀ ਦ ਅਨੁਸਾਰ ਹੈ। ਅਸਲ ’ਚ ਇਸ ਬਦਲਾਅ ਦੀ ਸਿਫ਼ਾਰਿਸ਼ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਲੁਇਸ ਆਰਬਰ ਨੇ ਕੀਤੀ ਸੀ, ਜਿਨ੍ਹਾਂ ਨੇ ਜਿਨਸੀ ਸ਼ੋਸਣ ਦੇ ਮਾਮਲਿਆਂ ਅਤੇ ਹੋਰ ਸੰਬਧਿਤ ਅਪਰਾਧਾਂ ’ਤੇ ਫੌਜ ਦੇ ਅਧਿਕਾਰ ਖੇਤਰ ਨੂੰ ਹਟਾਉਣ ਸਣੇ ਫੌਜ ਦੇ ਸੱਭਿਆਚਾਰ ’ਚ ਵਿਆਪਕ ਬਦਲਾਅ ਲਈ ਇੱਕ ਰਿਪੋਰਟ ਲਿਖੀ ਸੀ। ਰੱਖਿਆ ਮੰਤਰੀ ਨੇ ਨਵੰਬਰ 2021 ’ਚ ਫੌਜ ਨੂੰ ਇਸ ਰਿਪੋਰਟ ਦੀ ਪਾਲਣਾ ਕਰਨ ਦਾ ਨਿਰਦੇਸ਼ ਦਿੱਤਾ ਸੀ ਪਰ ਅੰਦਰੂਨੀ ਮਾਮਲਿਆਂ ਨੂੰ ਸੰਭਾਲਣ ਲਈ ਪੁਲਿਸ ਬਲਾਂ ਅਤੇ ਸੂਬਾ ਸਰਕਾਰਾਂ ਨੂੰ ਸਹਿਮਤ ਕਰਨ ’ਚ ਸਮੱਸਿਆਵਾਂ ਆਈਆਂ ਹਨ। ਮਈ ’ਚ ਫੌਜ ਨੇ ਕਿਹਾ ਕਿ ਉਨ੍ਹਾਂ ਨੇ ਦਸੰਬਰ 2021 ਤੋਂ ਅਪਰਾਧਿਕ ਜਿਨਸੀ ਸ਼ੋਸ਼ਣ ਨਾਲ ਸਬੰਧਿਤ 93 ਮਾਮਲੇ ਨਾਗਰਿਕ ਪੁੁਲਿਸ ਨੂੰ ਭੇਜੇ ਹਨ ਅਤੇ ਇਨ੍ਹਾਂ ’ਚੋਂ 64 ਮਾਮਲਿਆਂ ਦੀ ਜਾਂਚ ਚੱਲ ਰਹੀ। ਬਾਕੀ 97 ਮਾਮਲੇ ਟਰਾਂਸਫਰ ਨਹੀਂ ਕੀਤੇ ਗਏ ਹਨ। ਸਾਬਕਾ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਰੈਫਰਲ ਦੇ ਬਾਰੇ ’ਚ ਵਿਚਾਰ-ਵਟਾਂਦਰੇ ਦੀ ਸਹੂਲਤ ਲਈ ਬਸੰਤ ਰੁੱਤ ’ਚ ਇੱਕ ਸੰਘੀ-ਸੂਬਾਈ ਖੇਤਰੀ ਕਮੇਟੀ ਦੀ ਸਥਾਪਨਾ ਕੀਤੀ ਸੀ ਅਤੇ ਆਰ. ਸੀ. ਐਮ. ਪੀ. ਅਤੇ ਓਨਟਾਰੀਓ ਸੂਬਾ ਪੁਲਿਸ ਸਣੇ ਕਈ ਪੁਲਿਸ ਬਲਾਂ ਨਾਲ ਸੌਦੇ ਹੋਏ ਸਨ। ਹਾਲਾਂਕਿ ਕੁਝ ਮਾਮਲੇ, ਜਿਨ੍ਹਾਂ ’ਚ ਕੁਝ ਹਾਈ ਪ੍ਰੋਫਾਇਲ ਦੋਸ਼ ਵੀ ਸ਼ਾਮਿਲ ਹਨ ਅਤੇ ਜਿਨ੍ਹਾਂ ਕਾਰਨ ਆਰਬਰ ਰਿਪੋਰਟ ਸਾਹਮਣੋੇ ਆਈ ਸੀ, ਵੱਖ-ਵੱਖ ਕਾਰਨਾਂ ਦੇ ਚੱਲਦਿਆਂ ਫੌਜ ਵਲੋਂ ਵੀ ਸੰਭਾਲੇ ਜਾ ਰਹੇ ਹਨ।