ਅਕਾਲੀਆਂ ਦੇ ਗੜ੍ਹ ਤੋਂ ਕਾਂਗਰਸੀਆਂ ਨੂੰ ਖਰੀ ਖਰੀ ਸੁਣਾ ਗਏ ਕੇਜਰੀਵਾਲ

ਲੰਬੀ- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੱਤਾਧਾਰੀ ਕਾਂਗਰਸ ਪਾਰਟੀ ਦੀ ਸਰਕਾਰ ‘ਤੇ ਚੁਟਕੀ ਲਈ ਹੈ.ਕਾਂਗਰਸ ਚ ਜਾਰੀ ਆਪਸੀ ਵਿਰੋਧ ‘ਤੇ ਤੰਜ ਕਸਦਿਆਂ ਕੇਜਰੀਵਾਲ ਨੇ ਕਿਹਾ ਕੀ ਆਪਸੀ ਖਹਿਬਾਜੀ ਤੋਂ ਇੰਜ ਜਾਪਦਾ ਹੈ ਕੀ ਜਿਵੇਂ ਪੰਜਾਬ ਚ ਸਰਕਸ ਚੱਲ ਰਹੀ ਹੋਵੇ.ਕੇਜਰੀਵਾਲ ਲੰਬੀ ਹਲਕੇ ਤੋਂ ਇਕ ਭਾਰੀ ਇੱਕਠ ਨੂੰ ਸੌਬੋਧਨ ਕਰ ਰਹੇ ਸਨ.ਕਹਿਣ ਨੂੰ ਤਾਂ ਹਲਕਾ ਲੰਬੀ ਸਰਦਾਰ ਬਾਦਲ ਦਾ ਮਜ਼ਬੂਤ ਗੜ੍ਹ ਹੈ ਪਰ ਕੇਜਰੀਵਾਲ ਨੇ ਅਕਾਲੀਆਂ ਦੇ ਕਿਲੇ ਤੋਂ ਕਾਂਗਰਸ ਨੂੰ ਖਰੀ ਖਰੀ ਸੁਣਾਈ ਜਦਕਿ ਅਕਾਲੀਆਂ ਨੂੰ ਲੈ ਕੇ ਕੇਜਰੀਵਾਲ ਨੇ ਹੱਥ ਘੋਟ ਕੇ ਹੀ ਰਖਿਆ.

ਜਲੰਧਰ ਚ ਤਿਰੰਗਾ ਯਾਤਰਾ ਤੋਂ ਬਾਅਦ ਵੀਰਵਾਰ ਨੂੰ ਕੇਜਰੀਵਾਲ ਹਲਕਾ ਲੰਬੀ ਪੁੱਜੇ .ਇੱਥੇ ਲੋਕਾਂ ਦੇ ਭਾਰੀ ਹਜ਼ੂਮ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਲੋਕਾਂ ਲਈ ਆਪਣੀ ਗਾਰੰਟੀਆਂ ਨੂੰ ਦੁਹਰਾਇਆ.ਉਨ੍ਹਾਂ ਕਿਹਾ ਕੀ ਦਿੱਲੀ ਦੀ ਤਰਜ਼ ‘ਤੇ ਪੰਜਾਬ ਦੇ ਵਿੱਚ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਕਰ ਦਿੱਤਾ ਜਾਵੇਗਾ.ਬਿਹਤਰ ਸਿੱਖਿਆ ਅਤੇ ਸਿਹਤ ਸੂਵਿਧਾਵਾਂ ਬਾਰੇ ਵੀ ਕੇਜਰੀਵਾਲ ਨੇ ਪੰਜਾਬੀਆਂ ਨੂੰ ਭਰੋਸਾ ਦਿੱਤਾ.ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚ ਆ ਕੇ ‘ਆਪ’ ਦੇ ਸਰਪ੍ਰਸਤ ਅਰਵਿਮਦ ਕੇਜਰੀਵਾਲ ਥੌੜਾ ਨਰਮ ਨਜ਼ਰ ਆਏ.ਉਨ੍ਹਾਂ ਦੇ ਭਾਸ਼ਣ ਚ ਜ਼ਿਆਦਾਤਰ ਮੁੱਖੀ ਮੰਤਰੀ ਚੰਨੀ ਅਤੇ ਉਨ੍ਹਾਂ ਦੇ ਮੰਤਰੀ ਹੀ ਨਜ਼ਰ ਆਏ.

ਗਾਰੰਟੀਆਂ ਦੀ ਨਕਲ ਕਰਨ ‘ਤੇ ਕੇਜਰੀਵਾਲ ਨੇ ਸੀ.ਐੱਮ ਚੰਨੀ ਨੂੰ ਖੂਬ ਅੱਡੇ ਹੱਥੀਂ ਲਿਆ.ਉਨ੍ਹਾਂ ਕਿਾਹ ਕੀ ਪੰਜਾਬ ਦੇ ਸਿਰ ‘ਤੇ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ ਜਿਸਦਾ ਸਾਰਾ ਪੈਸਾ ਇਹ ਭ੍ਰਿਸ਼ਟ ਨੇਤਾਵਾਂ ਦੀ ਜੇਬ੍ਹ ਚ ਗਿਆ ਹੈ.ਸੁਖਬੀਰ ਬਾਦਲ ਵਾਂਗ ਕੇਜਰੀਵਾਲ ਚੰਨੀ ਦਾ ਮਖੌਲ ਉੜਾਉਂਦੇ ਹੋਏ ਦੇਖੇ ਗਏ.ਇੱਥੇ ਤੱਕ ਕੀ ਉਨ੍ਹਾਂ ਨੇ ਚੁਟਕਲੇ ਸੁਣਾਉਂਦੇ ਹੋਏ ਸੁਖਬੀਰ ਬਾਦਲ ਵਲੋਂ ਬੋਲਣ ਵਾਲਾ ਚੁਟਕਲਾ ਵੀ ਆਪਣੇ ਮੰਚ ਤੋਂ ਬੋਲੋ ਦਿੱਤਾ.ਇਸਤੋਂ ਪਹਿਲਾਂ ਮੰਚ ਤੋਂ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਵੀ ਵਿਰੋਧੀਆਂ ਪਾਰਟੀਆਂ ਖਿਲਾਫ ਰੱਜ ਕੇ ਭੜਾਸ ਕੱਢੀ.