● On air now · ਟੀਵੀ ਪੰਜਾਬ

Punjabi News · Since 2013

Breaking

ਮਿਸੀਸਾਗਾ ’ਚ ਚੜ੍ਹਦੀ ਸਵੇਰ ਹੋਈ ਗੋਲੀਬਾਰੀ,  ਦੋ ਲੋਕ ਜ਼ਖ਼ਮੀ

Mississauga- ਮਿਸੀਸਾਗਾ ਦੇ ਮਾਲਟਨ ਇਲਾਕੇ ’ਚ ਵੀਰਵਾਰ ਸਵੇਰੇ ਹੋਈ ਗੋਲੀਬਾਰੀ ਤੋਂ ਬਾਅਦ ਦੋ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਸਵੇਰੇ 5 ਵਜੇ ਤੋਂ ਥੋੜ੍ਹੀ ਦੇਰ ਬਾਅਦ ਡੇਰੀ ਰੋਡ ਈਸਟ ਅਤੇ ਕੈਟ੍ਰਿਕ ਸਟਰੀਟ ਦੇ ਖੇਤਰ…


Mississauga- ਮਿਸੀਸਾਗਾ ਦੇ ਮਾਲਟਨ ਇਲਾਕੇ ’ਚ ਵੀਰਵਾਰ ਸਵੇਰੇ ਹੋਈ ਗੋਲੀਬਾਰੀ ਤੋਂ ਬਾਅਦ ਦੋ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਸਵੇਰੇ 5 ਵਜੇ ਤੋਂ ਥੋੜ੍ਹੀ ਦੇਰ ਬਾਅਦ ਡੇਰੀ ਰੋਡ ਈਸਟ ਅਤੇ ਕੈਟ੍ਰਿਕ ਸਟਰੀਟ ਦੇ ਖੇਤਰ ’ਚ ਗੋਲੀਬਾਰੀ ਹੋਈ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ’ਚ ਜ਼ਖ਼ਮੀ ਹੋਏ ਦੋ ਲੋਕਾਂ ਨੂੰ ਗ਼ੈਰ-ਜਾਨਲੇਵਾ ਸੱਟਾਂ ਦੇ ਚੱਲਦਿਆਂ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ’ਚ ਅਜੇ ਦੋਸ਼ੀ ਨਹੀਂ ਫੜਿਆ ਗਿਆ ਹੈ। ਫਿਲਹਾਲ ਪੁਲਿਸ ਨੇ ਪੀੜਤਾਂ ਅਤੇ ਸ਼ੱਕੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪੁਲਿਸ ਅਧਿਾਕਰੀਆਂ ਨੇ ਗੋਲੀਬਾਰੀ ਨੂੰ ਇਲਾਕੇ ’ਚ ਇਕੱਲੀ ਘਟਨਾ ਦੱਸਿਆ ਅਤੇ ਕਿਹਾ ਕਿ ਉਹ ਨਹੀਂ ਮੰਨਦੇ ਕਿ ਜਨਤਕ ਸੁਰੱਖਿਆ ਲਈ ਕੋਈ ਖ਼ਤਰਾ ਹੈ।


Filed under