Kelowna – ਬ੍ਰਿਟਿਸ਼ ਕੋਲੰਬੀਆ ’ਚ ਪੱਛਮੀ ਕੇਲੋਨਾ ਦੇ ਨੇੜੇ ਜੰਗਲ ’ਚ ਲੱਗੀ ਅੱਗ ਮਗਰੋਂ ਓਕਾਨਾਗਨ ਸ਼ਹਿਰ ਦੇ ਕਰੀਬ 2,500 ਲੋਕਾਂ ਨੂੰ ਆਪਣੇ ਘਰ ਖ਼ਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਮੈਕਡਾਗਲ ਕ੍ਰੀਕ ਜੰਦਲ ਦੀ ਅੱਗ ਦਾ ਮੰਗਲਵਾਰ ਨੂੰ ਪਤਾ ਲੱਗਾ ਸੀ ਅਤੇ ਇਸ ਮਗਰੋਂ ਹੁਣ ਤੱਕ ਇਸ ਨੇ 1,100 ਹੈਕਟੇਅਰ ਰਕਬੇ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਨਿਕਾਸੀ ਦੇ ਹੁਕਮਾਂ ’ਚ ਲਗਭਗ 2,400 ਜਾਇਦਾਦਾਂ ਸ਼ਾਮਿਲ ਹਨ, ਜਦਕਿ 4,800 ਜਾਇਦਾਦਾਂ ਅਲਰਟ ’ਤੇ ਹਨ।
ਇਸ ਬਾਰੇ ਬੀਤੀ ਰਾਤ ਸੈਂਟਰਲ ਓਕਾਨਾਗਨ ਐਮਰਜੈਂਸੀ ਆਪਰੇਸ਼ਨ ਸੈਂਟਰ ਵਲੋਂ ਬੀਤੀ ਰਾਤ ਜਾਰੀ ਕੀਤੇ ਗਏ ਇੱਕ ਬਿਆਨ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਅੱਗ ਕਾਰਨ ਇੱਥੋਂ ਦੀਆਂ ਕੁਝ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਪੂਰਾ ਮੁਲਾਂਕਣ ਦਿਨ ਚੜ੍ਹਨ ’ਤੇ ਹੀ ਕੀਤਾ ਜਾਵੇਗਾ। ਸੈਂਟਰ ਵਲੋਂ ਓਕਾਨਾਗਨ ਸਿਟੀ ’ਚ ਸਥਾਨਕ ਐਮਰਜੈਂਸੀ ਦਾ ਐਲਾਨ ਕੀਤਾ ਹੈ, ਜਿਸ ਕਾਰਨ ਸ਼ਹਿਰ ਦੇ ਉਪਨਗਰਾਂ, ਸਕੂਲਾਂ ਅਤੇ ਕਾਰੋਬਾਰਾਂ ਨੂੰ ਖ਼ਤਰਾ ਹੈ। ਅੱਗ ਦੇ ਖ਼ਤਰੇ ਕਾਰਨ ਪੱਛਮੀ ਕੇਲੋਨਾ ਅਤੇ ਕੇਲੋਨਾ ਵਿਚਾਲੇ ਪੈਂਦੇ ਹਾਈਵੇਅ 97 ਨੂੰ ਬੰਦ ਕਰਨਾ ਪਿਆ ਹੈ। ਕੋਲੋਨਾ ਸ਼ਹਿਰ ’ਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ, ਕਿਉਂਕਿ ਫਾਈਰ ਫਾਈਟਰਜ਼ ਵਲੋਂ ਮੈਕਡੌਗਲ ਕ੍ਰੀਕ ਜੰਗਲ ਦੀ ਅੱਗ ਦੇ ਓਕਾਨਾਗਨ ਝੀਲ ਨੂੰ ਪਾਰ ਕਰਨ ਦੀ ਜਾਣਕਾਰੀ ਦਿੱਤੀ ਗਈ ਸੀ।
ਪੱਛਮੀ ਕੋਲੋਨਾ ਦੇ ਫਾਇਰ ਚੀਫ਼ ਜੇਸਨ ਬਰੋਲੰਡ ਨੇ ਵੀਰਵਾਰ ਨੂੰ ਕਿਹਾ ਕਿ ਨਿਕਾਸੀ ਅਜੇ ਤੱਕ ਸੁਚਾਰੂ ਢੰਗ ਨਾਲ ਹੋਈ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਰਾਤੋਂ-ਰਾਤ ਹੋਰਨਾਂ ਜਾਇਦਾਦਾਂ ਨੂੰ ਵੀ ਖ਼ਾਲੀ ਕਰਨ ਦੀ ਲੋੜ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਗ ਕਾਰਨ ਇੱਥੇ ਹਾਲਾਤ ਅਸਥਿਰ ਹਨ, ਕਿਉਂਕਿ ਫਾਇਰਫਾਈਟਰਜ਼ ਲਈ ਜ਼ਮੀਨ ਤੋਂ ਭਿਆਨਕ ਅੱਗ ’ਤੇ ਕਾਬੂ ਪਾਉਣਾ ਸੁਰੱਖਿਅਤ ਨਹੀਂ ਹੈ ਅਤੇ ਹਵਾਈ ਦਲ ਹਨੇਰੇ ’ਚ ਕੰਮ ਨਹੀਂ ਕਰ ਸਕਦੇ। ਇਸ ਲਈ ਅੱਗ ਦਾ ਰਾਤੋ-ਰਾਤ ਵਧਣਾ ਲਗਭਗ ਤੈਅ ਹਨ। ਬਰੋਲੰਡ ਨੇ ਕਿਹਾ ਕਿ ਮੈਂ ਅੱਗ ਨੂੰ ਲੈ ਕੇ ਗੰਭੀਰ ਰੂਪ ’ਚ ਚਿੰਤਤ ਹਾਂ ਅਤੇ ਇਹ ਕਿੱਥੇ ਜਾ ਰਹੀ ਹੈ ਤੇ ਇਹ ਸਾਡੇ ਭਾਈਚਾਰੇ ਖ਼ਤਰੇ ’ਚ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਲੋਕ ਉੱਥੇ ਸਖ਼ਤ ਮਿਹਨਤ ਕਰ ਰਹੇ ਹਨ ਅਤੇ ਅਸੀਂ ਹਾਰ ਨਹੀਂ ਮੰਨਣ ਵਾਲੇ। ਫਾਇਰ ਚੀਫ਼ ਨੇ ਇਹ ਵੀ ਕਿਹਾ ਸੀ ਕਿ ਰਾਤ ਭਰ ਅੱਗ ਦਾ ਵਤੀਰਾ ‘ਨਾਟਕੀ’ ਹੋਣ ਦੀ ਉਮੀਦ ਹੈ ਅਤੇ ਲੋਕ ਆਪਣੇ ਗੁਆਂਢ ’ਚ ਰਾਖ ਡਿੱਗਣ, ਵਿਸ਼ਾਲ ਲਪਟਾਂ ਅਤੇ ਗਸ਼ਤੀ ਦਲ ਦੇ ਫਾਇਰਫਾਈਟਰਜ਼ ਨੂੰ ਦੇਖਣ ਦੀ ਉਮੀਦ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਦੇ ਚੱਲਦਿਆਂ ਡਿੱਗਦੇ ਅੰਗਿਆਰੇ ਚਿੰਤਾ ਦਾ ਵਿਸ਼ਾ ਹਨ।