India News Punjab Punjab Politics TOP NEWS Trending News

ਅੱਜ ਸਿੰਗਾਪੁਰ ਲਈ ਹੋਣਗੇ ਰਵਾਨਾ ਪੰਜਾਬ ਦੇ 60 ਹੋਰ ਪ੍ਰਿੰਸੀਪਲ

ਡੈਸਕ- ਪੰਜਾਬ ਸਰਕਾਰ ਦਾ ਸਕੂਲੀ ਸਿੱਖਿਆ ਨੂੰ ਕੌਮਾਂਤਰੀ ਪੱਧਰ ਤੱਕ ਪਹੁੰਚਾਉਣ ‘ਤੇ ਖਾਸ ਧਿਆਨ ਹੈ। ਸਿੱਖਿਆ ਦੀ ਗੁਣਵੱਤਾ ਵਧਾਉਣ ਲਈ ਟੀਚਰਾਂ ਤੇ ਸਕੂਲ ਪ੍ਰਿੰਸੀਪਲਾਂ ਦੀ ਯੋਗਤਾ ਮਹੱਤਵਪੂਰਨ ਹੈ, ਇਸ ਲਈ ਸੂਬਾ ਸਰਕਾਰ ਉਨ੍ਹਾਂ ਦੀ ਕਾਬਲੀਅਤ ਨੂੰ ਵਧਾਉਣ ਤੇ ਉਨ੍ਹਾਂ ਨੂੰ ਸਕੂਲੀ ਸਿੱਖਿਆ ਵਿਚ ਇਸਤੇਮਾਲ ਕਰਨ ਦੇ ਸਰਵਉਤਮ ਤਰੀਕਿਆਂ ਤੋਂ ਜਾਣੂ ਕਰਾਉਣ ਲਈ ਭਾਰਤ ਤੇ ਵਿਦੇਸ਼ਾਂ ਵਿਚ ਮੰਨੀਆਂ-ਪ੍ਰਮੰਨੀਆਂ ਸੰਸਥਾਵਾਂ ਤੋਂ ਟ੍ਰੇਨਿੰਗ ਕਰਵਾ ਰਹੀ ਹੈ।

30-36 ਭਾਗੀਦਾਰਾਂ ਵਾਲੇ 4 ਬੈਚਾਂ ਨੂੰ ਪਹਿਲਾਂ ਤੋਂ ਹੀ ਸਿੰਗਾਪੁਰ ਟ੍ਰੇਨਿੰਗ ਲਈ ਭੇਜਿਆ ਜਾ ਚੁੱਕਾ ਹੈ। ਕੁੱਲ ਮਿਲਾ ਕੇ ਹੁਣ ਤੱਕ 140 ਪ੍ਰਿੰਸੀਪਲਾਂ ਨੇ ਸਿੰਗਾਪੁਰ ਵਿਚ ਟ੍ਰੇਨਿੰਗ ਹਾਸਲ ਕੀਤੀ ਹੈ ਤੇ 100 ਹੈੱਡਮਾਸਟਰਾਂ ਨੇ ਆਈਆਈਐੱਮ ਅਹਿਮਦਾਬਾਦ ਵਿਚ ਟ੍ਰੇਨਿੰਗ ਲਈ ਹੈ।

ਹੁਣ 60 ਪ੍ਰਿੰਸੀਪਲਾਂ ਦਾ ਪੰਜਵਾਂ ਅਤੇ ਛੇਵਾਂ ਬੈਚ ਅੱਜ ਸਿਖਲਾਈ ਲਈ NIEI ਸਿੰਗਾਪੁਰ ਲਈ ਰਵਾਨਾ ਹੋ ਰਿਹਾ ਹੈ, ਜਿੱਥੇ ਉਹਨਾਂ ਨੂੰ ਪ੍ਰਭਾਵਸ਼ਾਲੀ ਲੀਡਰਸ਼ਿਪ ਹੁਨਰ, ਸਕੂਲ ਦੇ ਵਿਕਾਸ ਲਈ ਭਾਈਚਾਰਕ ਭਾਗੀਦਾਰੀ ਅਤੇ ਸਕੂਲ ਅਨੁਸ਼ਾਸਨ ਆਦਿ ਬਾਰੇ ਦੱਸਿਆ ਜਾਵੇਗਾ। ਭਾਗੀਦਾਰਾਂ ਦੀ ਚੋਣ ਇੱਕ ਪਾਰਦਰਸ਼ੀ ਢੰਗ ਨਾਲ ਇੱਕ ਆਨਲਾਈਨ ਪੋਰਟਲ ਦੁਆਰਾ ਯੋਗਤਾ ਦੇ ਆਧਾਰ ‘ਤੇ ਪੂਰੀ ਤਰ੍ਹਾਂ ਕੀਤੀ ਜਾਂਦੀ ਹੈ।