ਜ਼ਿਮਣੀ ਚੋਣਾ ਦੇ ਗੱਫੇ: ਜਲੰਧਰ ‘ਚ ਵੇਰਕਾ ਦੇ ਨਵੇਂ ਪਲਾਂਟ ਦਾ ਉਦਘਾਟਨ ਕਰਣਗੇ ਸੀ.ਐੱਮ ਮਾਨ

ਜਲੰਧਰ- ਚੋਣਾਂ ਆਉਂਦਿਆਂ ਹੀ ਬਹਾਰ ਲੱਗ ਜਾਂਦੀ ਹੈ । ਕੁੱਝ ਅਜਿਹਾ ਹੀ ਹਾਲ ਜਲੰਧਰ ਸ਼ਹਿਰ ਦਾ ਹੈ । ਇੱਥੇ ਬਹੁਤ ਹੀ ਜਲਤ ਲੋਕ ਸਭਾ ਦੀ ਜ਼ਿਮਣੀ ਚੋਣ ਹੋਣ ਜਾ ਰਹੀ ਹੈ । ਇਸ ਲਈ ਅੱਜਕੱਲ੍ਹ ਮੀਡੀਆ ਦੇ ਹਬ ਜਲੰਧਰ ਚ ਲਾਲ ਬੱਤੀ ਵਾਲੀ ਗੱਡੀਆਂ ਰੋਜ਼ ਹੂਟਰ ਮਾਰਦੀਆਂ ਲੰਘ ਰਹੀਆਂ ਹਨ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਆਪਣੇ ਹਾਈਕਮਾਨ ਅਰਵਿੰਦ ਕੇਜਰੀਵਾਲ ਦੇ ਹੁਕਮਾਂ ‘ਤੇ ਲਗਾਤਾਰ ਜਲੰਧਰ ਹੀ ਗੇੜੀਆਂ ਮਾਰ ਰਹੇ ਹਨ । ਭਗਵੰਤ ਮਾਨ ਅੱਜ ਜਲੰਧਰ ਦੇ ਵੇਰਕਾ ਮਿਲਕ ਪਲਾਂਟ ਵਿੱਚ ਲੱਗੇ ਨਵੇਂ ਆਟੋਮੈਟਿਕ ਪਲਾਂਟ ਵਿੱਚ ਮਸ਼ੀਨਰੀ ਦਾ ਉਦਘਾਟਨ ਕਰਨਗੇ। ਸੂਚਨਾ ਮੁਤਾਬਕ ਉਹ ਲੋਕ ਸਭਾ ਜ਼ਿਮਨੀ ਚੋਣ ਸਬੰਧੀ ਪਾਰਟੀ ਦੇ ਵਿਧਾਇਕਾਂ ਤੇ ਵਰਕਰਾਂ ਨਾਲ ਮੀਟਿੰਗ ਵੀ ਕਰਨਗੇ। ਇਸ ਦੇ ਨਾਲ ਹੀ CM ਮਾਨ ਜ਼ਿਮਨੀ ਚੋਣ ਬਾਰੇ ਫੀਡਬੈਕ ਵੀ ਲੈਣਗੇ।

ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਜਲੰਧਰ ਫੇਰੀ ਦੌਰਾਨ ਵੇਰਕਾ ‘ਚ ਨਵੇਂ ਪਲਾਂਟ ਦਾ ਉਦਘਾਟਨ ਕਰਨ ਦੇ ਨਾਲ ਵਿਰੋਧੀ ਪਾਰਟੀਆਂ ਦੇ ਭੰਗ ਹੋਏ ਆਗੂਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨਗੇ। ਦੱਸ ਦੇਈਏ ਸਾਬਕਾ ਬੀਤੇ ਦਿਨੀਂ ਵਿਧਾਇਕ ਜਗਬੀਰ ਬਰਾੜ ਅਕਾਲੀ ਦਲ ਛੱਡ ਕੇ ‘ਆਪ’ ‘ਚ ਸ਼ਾਮਲ ਹੋਏ ਹਨ। ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ।

ਜਗਬੀਰ ਸਿੰਘ ਬਰਾੜ ਦੇ ‘ਆਪ’ ‘ਚ ਸ਼ਾਮਲ ਹੋਣ ਨਾਲ ਆਪ ਆਦਮੀ ਪਾਰਟੀ ਨੂੰ ਜਲੰਧਰ ਉਪ ਚੋਣ ‘ਚ ਫਾਇਦਾ ਹੋ ਸਕਦਾ ਹੈ। ਇਸ ਤੋਂ ਬਾਅਦ ਕਈ ਹੋਰ ਅਕਾਲੀ ਅਤੇ ਕਾਂਗਰਸੀ ਆਗੂ ਆਪਣੀਆਂ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਰਹੇ ਹਨ। ਜਲੰਧਰ ਦੀਆਂ ਉਪ ਚੋਣਾਂ ਅਤੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹੋ ਗਈਆਂ ਹਨ।