Washington- ਬਾਇਡਨ ਪ੍ਰਸ਼ਾਸਨ ਇਸ ਹਫ਼ਤੇ ਇਜ਼ਰਾਇਲ ਨੂੰ ਇੱਕ ਵਿਸ਼ੇਸ਼ ਕਲੱਬ ’ਚ ਸ਼ਾਮਿਲ ਕਰਨ ਲਈ ਤਿਆਰ ਹੈ, ਜਿਸ ਦੇ ਤਹਿਤ ਇਜ਼ਰਾਇਲੀ ਨਾਗਰਿਕਾਂ ਨੂੰ ਬਿਨਾਂ ਵੀਜ਼ਾ ਅਮਰੀਕਾ ਦੀ ਯਾਤਰਾ ਕਰਨ ਦੀ ਇਜਾਜ਼ਤ ਮਿਲੇਗੀ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਜ਼ਾ ਛੂਟ ਪ੍ਰੋਗਰਾਮ ’ਚ ਇਜ਼ਰਾਇਲ ਨੂੰ ਸ਼ਾਮਿਲ ਕਰਨ ਦਾ ਐਲਾਨ ਇਸ ਹਫ਼ਤੇ ਦੇ ਅੰਤ ’ਚ ਕਰਨ ਦੀ ਯੋਜਨਾ ਹੈ। ਗ੍ਰਹਿ ਸੁੱਰਖਿਆ ਵਿਭਾਗ ਇਸ ਪ੍ਰੋਗਰਾਮ ਦਾ ਸੰਚਾਲਨ ਕਰਦਾ ਹੈ, ਜਿਹੜਾ ਕਿ ਮੌਜੂਦਾ ਸਮੇਂ ’ਚ 40 ਦੇਸ਼ਾਂ (ਜਿਨ੍ਹਾਂ ’ਚ ਵਧੇਰੇ ਯੂਰਪੀ ਅਤੇ ਏਸ਼ੀਆਈ ਦੇਸ਼ ਸ਼ਾਮਿਲ ਹਨ) ਦੇ ਨਾਗਰਿਕਾਂ ਨੂੰ ਬਿਨਾਂ ਵੀਜ਼ਾ ਤਿੰਨ ਮਹੀਨੇ ਤੱਕ ਲਈ ਅਮਰੀਕਾ ਦੀ ਯਾਤਰਾ ਕਰਨ ਦੀ ਆਗਿਆ ਦਿੰਦਾ ਹੈ।
ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਪੰਜ ਅਧਿਕਾਰੀਆਂ ਨੇ ਨਾਂ ਨਾ ਛਪਣ ਦੀ ਸ਼ਰਤ ’ਤੇ ਦੱਸਿਆ ਕਿ ਗ੍ਰਹਿ ਸੁੱਰਖਿਆ ਵਿਭਾਗ ਦੇ ਮੰਤਰੀ ਏਲੇਜੈਂਡਰੋ ਮਾਯੋਰਕਾਸ ਇਜ਼ਰਾਇਲ ਨੂੰ ਵੀਜ਼ਾ ਛੂਟ ਪ੍ਰੋਗਰਾਮ ’ਚ ਸ਼ਾਮਿਲ ਕਰਨ ਦੇ ਸੰਬੰਧ ’ਚ ਵਿਦੇਸ਼ ਮੰਤਰੀ ਐਂਟਨੀ ਬਿਲੰਕਨ ਤੋਂ ਹਰੀ ਝੰਡੀ ਮਿਲਣ ਮਗਰੋਂ ਵੀਰਵਾਰ ਨੂੰ ਇਸ ਬਾਰੇ ’ਚ ਐਲਾਨ ਕਰ ਸਕਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਸੰਭਾਵਨਾ ਹੈ ਕਿ ਬਿਲੰਕਨ ਮੰਗਲਵਾਰ ਤੱਕ ਇਜ਼ਰਾਇਲ ਨੂੰ ਵੀਜ਼ਾ ਛੂਟ ਪ੍ਰੋਗਰਾਮ ’ਚ ਸ਼ਾਮਿਲ ਕਰਨ ਦੀ ਸਿਫ਼ਾਰਿਸ਼ ਕਰ ਸਕਦੇ ਹਨ।
ਦੱਸਣਯੋਗ ਹੈ ਕਿ ਇਜ਼ਲਾਇਲ ਅਤੇ ਅਮਰੀਕਾ ਦੀ ਦੋਸਤੀ 70 ਸਾਲ ਤੋਂ ਵੱਧ ਪੁਰਾਣੀ ਹੈ। ਅਮਰੀਕਾ, ਇਜ਼ਰਾਇਲ ਦੀ ਸਥਾਪਨਾ ਦੇ ਮਗਰੋਂ ਉਸ ਦੇ ਕਰੀਬ ਸਹਿਯੋਗੀ ਦੋਸਤ ਰਿਹਾ ਹੈ। ਇਸ ਇਜ਼ਰਾਇਲ ਨੂੰ ਬਹੁਤ ਫ਼ਾਇਦਾ ਵੀ ਹੋਇਆ ਹੈ। ਬਦਲੇ ’ਚ ਇਜ਼ਰਾਇਲ ਨੇ ਵੀ ਉਹ ਸਭ ਕੀਤਾ ਹੈ, ਜਿਹੜਾ ਅਮਰੀਕਾ ਲਈ ਸੰਭਵ ਨਹੀਂ ਸੀ। ਅਮਰੀਕਾ ’ਚ ਇਜ਼ਰਾਇਲੀ ਨਾਗਰਿਕ ਵੱਡੇ ਪੱਧਰ ’ਤੇ ਹਨ ਅਤੇ ਸਰਕਾਰ ’ਚ ਵੀ ਇਜ਼ਰਾਇਲੀ ਲਾਬੀ ਕਾਫ਼ੀ ਮਜ਼ਬੂਤ ਰਹਿੰਦੀ ਹੈ। ਰੀਪਬਲਕਿਨ ਅਤੇ ਡੈਮੋਕ੍ਰੈਟਿਕ ਪਾਰਟੀਆਂ ’ਚ ਇਜ਼ਰਾਇਲ ਸਰਮਥਕ ਨੇਤਾਵਾਂ ਦੀ ਭਰਮਾਰ ਹੈ। ਇਸ ਦਾ ਅਸਰ ਅਮਰੀਰੀ ਸਰਕਾਰ ’ਤੇ ਵੀ ਦੇਖਣ ਨੂੰ ਮਿਲਦਾ ਹੈ।