ਕੱਲ੍ਹ ਪਟਿਆਲਾ ਜੇਲ੍ਹ ਤੋਂ ਰਿਹਾ ਹੋਣਗੇ ਸਿੱਧੂ, ਪਰਿਵਾਰ ਨੇ ਕੀਤਾ ਟਵੀਟ

ਜਲੰਧਰ- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੱਲ੍ਹ ਯਾਨਿ ਕਿ 1 ਅਪ੍ਰੈਲ ਤੋਂ ਪਟਿਆਲਾ ਜੇਲ੍ਹ ਤੋਂ ਰਿਹਾ ਹੋ ਜਾਣਗੇ । ਇਸਦਾ ਖੁਲਾਸਾ ਉਨ੍ਹਾਂ ਦੇ ਪਰਿਵਾਰ ਵਲੋਂ ਖੁਦ ਉਨ੍ਹਾਂ ਦੇ ਟਵਿੱਟਰ ਹੈਂਡਲ ਤੋਂ ਜਨਤਕ ਕੀਤੀ ਗਈ ਹੈ । ਜ਼ਿਕਰਯੋਗ ਹੈ ਕਿ ਰੋਡ ਰੇਜ਼ ਦੇ ਮਾਮਲੇ ਚ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਸੀ । ਸਿੱਧੂ ਦੀ ਰਿਹਾਈ ਨੂੰ ਵੈਸੇ ਤਾਂ ਇਕ ਮਹੀਨਾ ਬਾਕੀ ਹੈ । ਪਰ ਸਿੱਧੂ ਵਲੋਂ ਹਰ ਮਹੀਨੇ ਦੀ 5 ਛੁਟੀਆਂ ਨਾ ਲੈਣ ਅਤੇ ਚੰਗੇ ਵਿਵਹਾਰ ਕਾਰਣ ਇਸ ਦੀ ਮੰਜ਼ੂਰੀ ਦਿੱਤੀ ਗਈ ਹੈ ।

ਸਿੱਧੂ ਦੇ ਟਵਿੱਟਰ ਚ ਇਸਦੀ ਜਾਣਕਾਰੀ ਦਿੱਤੀ ਗਈ ਹੈ । ਜਿਸ ਚ ਲਿਖਿਆ ਗਿਆ ਕਿ ਤੁਹਾਨੂ ਜਾਣ ਦੇ ਇਹ ਖੁਸ਼ੀ ਹੋਵੇਗੀ ਕਿ ਨਵਜੋਤ ਸਿੰਘ ਸਿੱਧੂ ਕੱਲ੍ਹ ਇਕ ਅਪ੍ਰੈਲ ਨੂੰ ਪਟਿਆਲਾ ਜੇਲ੍ਹ ਤੋਂ ਰਿਹਾ ਹੋਣ ਜਾ ਰਹੇ ਹਨ । ਇਸਦੀ ਜਾਣਕਾਰੀ ਸਬੰਧਿਤ ਵਿਭਾਗ ਅਤੇ ਅਧਿਕਾਰੀਆਂ ਵਲੋਂ ਸਾਂਝੀ ਕੀਤੀ ਗਈ ਹੈ ।