ਫ਼ਿਰੋਜ਼ਪੁਰ : ਆਜ਼ਾਦੀ ਦਿਹਾੜੇ ਕਾਰਨ ਜਿਥੇ ਥਾਂ-ਥਾਂ ਪੁਲਿਸ ਮੁਸ਼ਤੈਦੀ ਵਰਤ ਰਹੀ ਹੈ ਉਥੇ ਫ਼ਿਰੋਜ਼ਪੁਰ ਦੀ ਮਾਲ ਰੋਡ ‘ਤੇ ਜ਼ਿਲ੍ਹਾ ਟ੍ਰੈਫਿਕ ਸੈੱਲ ਦੇ ਬਿਲਕੁਲ ਸਾਹਮਣੇ ਦਿਨ ਦਿਹਾੜੇ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਇਕ ਮੋਟਰਸਾਈਕਲ ਸਵਾਰ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ। ਗੋਲੀਆਂ ਲੱਗਣ ਨਾਲ ਇਸ ਹਮਲੇ ਵਿਚ ਜ਼ਖਮੀ ਹੋਏ ਨੌਜਵਾਨ ਨੂੰ ਇਥੋਂ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।
ਟੀਵੀ ਪੰਜਾਬ ਬਿਊਰੋ
Filed under

