ਡੈਸਕ- ਆਮ ਆਦਮੀ ਪਾਰਟੀ ਦੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਜਲੰਧਰ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਇਕਲੌਤੇ ਸਾਂਸਦ ਸੁਸ਼ੀਲ ਰਿੰਕੂ ਵਿਚਕਾਰ ਵਿਵਾਦ ਜਾਰੀ ਹੈ। ਲੋਕ ਸਭਾ ਚੋਣਾ ਦੌਰਾਨ ਜਿੱਥੇ ਇਸ ਸਿਆਸੀ ਦੁਸ਼ਮਨੀ ਨੂੰ ਖਤਮ ਮੰਨਿਆ ਜਾ ਰਿਹਾ ਸੀ। ਉੱਥੇ ਸ਼ੀਤਲ ਦੇ ਬਿਆਨ ਨੇ ਮਾਮਲੇ ਨੂੰ ਭਖਾ ਦਿੱਤਾ ਹੈ।ਦੋਹਾਂ ਦੀ ਲੜਾਈ ‘ਤੇ ਜਲੰਧਰ ਤੋਂ ਹੀ ਉਨ੍ਹਾਂ ਦੇ ਸਾਥੀ ਸਥਾਣਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਦਾ ਬਿਆਨ ਸਾਹਮਨੇ ਆਇਆ ਹੈ।
ਜਲੰਧਰ ‘ਚ ਮੁੱਖ ਮੰਤਰੀ ਦੇ ਜਨਮ ਦਿਨ ਦੇ ਮੌਕੇ ਅਯੋਜਿਤ ਖੁਨ ਦਾਨ ਕੈਂਪ ਚ ਸ਼ਿਰਕਤ ਕਰਨ ਪੁੱਜੇ ਮੰਤਰੀ ਬਲਕਾਰ ਸਿੰਘ ਤੋਂ ਜਦੋਂ ਟੀ.ਵੀ ਪੰਜਾਬ ਵਲੋਂ ਸ਼ੀਤਲ-ਰਿੰਕੂ ਵਿਵਾਦ ‘ਤੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਚ ਕੋਈ ਮਤਭੇਦ ਨਹੀਂ ਹੈ। ਦੋਹਾਂ ਵਿਚਕਾਰ ਜੇਕਰ ਕੋਈ ਗਲਤ ਫਹਿਮੀ ਤਾਂ ਬੈਠ ਕੇ ਪਾਰਟੀ ਪੱਧਰ ‘ਤੇ ਇਸਦਾ ਹੱਲ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਸਾਂਸਦ ਸੁਸ਼ੀਲ਼ ਰਿੰਕੂ ਵਿਚਕਾਰ ਕਈ ਸਾਲਾਂ ਤੋਂ ਸਿਆਸੀ ਮੁਕਾਬਲੇਬਾਜ਼ੀ ਵੇਖਨ ਨੂੰ ਮਿਲਦੀ ਰਹੀ ਹੈ। ਦੋਵੇਂ ਇਕੋ ਹਲਕੇ ਚ ਵੱਖ ਵੱਖ ਪਾਰਟੀਆਂ ਦੀ ਨੁਮਾਇੰਦਗੀ ਕਰਦੇ ਰਹੇ ਹਨ। ਕਹਾਣੀ ‘ਚ ਉਦੋਂ ਬਦਲੀ ਜਦੋਂ ਜਲੰਧਰ ਲੋਕ ਸਭਾ ਜ਼ਿਮਣੀ ਚੋਣ ਦੌਰਾਨ ਰਿੰਕੂ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ।