● On air now · ਟੀਵੀ ਪੰਜਾਬ

Punjabi News · Since 2013

Breaking

ਨਾਮੀ ਗੈਂਗਸਟਰ ਦੀ ਫਿਰੋਜ਼ਪੁਰ ਜੇਲ੍ਹ ‘ਚ ਸ਼ੱਕੀ ਹਾਲਾਤਾਂ ‘ਚ ਮੌਤ

ਫਿਰੋਜ਼ਪੁਰ-ਫਿਰੋਜ਼ਪੁਰ ਕੇਂਦਰੀ ਜੇਲ੍ਹ ਚ ਸਜ਼ਾ ਕੱਟ ਰਹੇ ਨਾਮੀ ਗੈਂਗਸਟਰ ਭੋਲਾ ਸ਼ੂਟਰ ਦੀ ਸ਼ੱਕੀ ਹਾਲਾਤਾਂ ਚ ਮੌਤ ਹੋ ਗਈ ਹੈ.ਮਿਲੀ ਜਾਣਕਾਰੀ ਮੁਤਾਬਿਕ ਭੌਲਾ ਸ਼ੂਟਰ ਦੀ ਬੀਤੀ ਰਾਤ 12 ਵਜੇ ਦੇ ਕਰੀਬ ਸਿਹਤ ਖਰਾਬ ਹੋ ਗਈ.ਜਿਸਤੋਂ ਬਾਅਦ ਤਿੰਨ ਵਜੇ ਦੇ ਕਰੀਬ ਉਸਨੂੰ…


ਫਿਰੋਜ਼ਪੁਰ-ਫਿਰੋਜ਼ਪੁਰ ਕੇਂਦਰੀ ਜੇਲ੍ਹ ਚ ਸਜ਼ਾ ਕੱਟ ਰਹੇ ਨਾਮੀ ਗੈਂਗਸਟਰ ਭੋਲਾ ਸ਼ੂਟਰ ਦੀ ਸ਼ੱਕੀ ਹਾਲਾਤਾਂ ਚ ਮੌਤ ਹੋ ਗਈ ਹੈ.ਮਿਲੀ ਜਾਣਕਾਰੀ ਮੁਤਾਬਿਕ ਭੌਲਾ ਸ਼ੂਟਰ ਦੀ ਬੀਤੀ ਰਾਤ 12 ਵਜੇ ਦੇ ਕਰੀਬ ਸਿਹਤ ਖਰਾਬ ਹੋ ਗਈ.ਜਿਸਤੋਂ ਬਾਅਦ ਤਿੰਨ ਵਜੇ ਦੇ ਕਰੀਬ ਉਸਨੂੰ ਪੁਲਿਸ ਦੀ ਨਿਗਰਾਨੀ ਹੇਠ ਸਿਵਿਲ ਹਸਪਤਾਲ ਭਰਤੀ ਕਰਵਾਇਆ ਗਿਆ.ਡਾਕਟਰਾਂ ਦੀ ਟੀਮ ਉਸਦਾ ਇਲਾਜ ਕਰ ਹੀ ਰਹੀ ਸੀ ਕਿ ਤੜਕਸਾਰ ਪੰਜ ਵਜੇ ਉਸਦੀ ਮੌਤ ਹੋ ਗਈ.ਭੋਲਾ ਸ਼ੂਟਰ ਫਰੀਦਕੋਟ ਦੇ ਕੋਟਕਪੁਰਾ ਦਾ ਰਹਿਣ ਵਾਲਾ ਸੀ.ਇਸ’ਤੇ ਕਈ ਵੱਡੇ ਅਪਰਾਧਿਕ ਮਾਮਲੇ ਦਰਜ ਸਨ.ਭੋਲਾ ਸ਼ੂਟਰ ਦਾ ਪੋਸਟਮਾਰਟਮ ਕਰਕੇ ਉਸਦੀ ਲਾਸ਼ ਪਰਿਵਾਰ ਨੂੰ ਸੋਂਪੀ ਜਾ ਰਹੀ ਹੈ.


Filed under