Ottawa- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼ ਅਤੇ ਦੁਨੀਆ ’ਚ ਵੱਸਦੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦਿੱਤੀ। ਟਰੂਡੋ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਦੇ ਸਮਾਨਤਾ ਦੀ ਸਿੱਖਿਆ, ਏਕਤਾ, ਨਿਰਸਵਾਰਥ, ਦਇਆ ਦੇ ਮੁੱਲ ਸਾਰਿਆਂ ਲਈ ਇੱਕ ਬਿਹਤਰ ਭਵਿੱਖ ਬਣਾਉਣ ਨੂੰ ਲੈ ਕੇ ਸਾਰੇ ਦੇਸ਼ ਵਾਸੀਆਂ ਲਈ ਪ੍ਰੇਰਣਾ ਸਰੋਤ ਹਨ।
ਉਨ੍ਹਾਂ ਇੱਕ ਭਿਆਨ ’ਚ ਕਿਹਾ, ‘‘ਕੈਨੇਡਾ ਦੇ ਸਾਰੇ ਲੋਕਾਂ ਵਲੋਂ ਮੈਂ ਸ੍ਰੀ ਗੁਰੂ ਨਾਨਕ ਦੇਵ ਦੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਵਾਲੇ ਸਾਰੇ ਲੋਕਾਂ ਨੂੰ ਵਧਾਈਆਂ ਦਿੰਦਾ ਹਾਂ। ਗੁਰਪੁਰਬ ਦੀਆਂ ਸ਼ੁਭਕਾਮਾਨਵਾਂ।’’ ਉਨ੍ਹਾਂ ਅੱਗੇ ਆਖਿਆ, ‘‘ਇਸ ਮਹੱਤਵਪੂਰਨ ਮੌਕੇ ’ਤੇ ਪਰਿਵਾਰ, ਅਤੇ ਦੋਸਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਾਨਤਾ ਦੀਆਂ ਸਿੱਖਿਆਵਾਂ ਅਤੇ ਏਕਤਾ, ਨਿਰਸਵਾਰਥਤਾ ਅਤੇ ਦਇਆ ਦੇ ਮੁੱਲਾਂ ਦੇ ਵਿਚਾਰ ਕਰਨ ਲਈ ਇਕੱਠੇ ਹੋਣਗੇ, ਜਿਨ੍ਹਾਂ ਨੂੰ ਉਨ੍ਹਾਂ ਨੇ ਬਰਕਰਾਰ ਰੱਖਿਆ। ਇਹ ਮਹੱਤਵਪੂਰਨ ਮੁੱਲ ਅੱਜ ਵੀ ਸਿੱਖ ਕੈਨੇਡੀਅਨ ਲੋਕਾਂ ਦਾ ਮਾਰਗਦਰਸ਼ਨ ਕਰ ਰਹੇ ਹਨ, ਜਿੱਥੇ ਅਸੀਂ ਸਾਰਿਆਂ ਲਈ ਇੱਕ ਬਿਹਤਰ ਭਵਿੱਖ ਬਣਾਉਣ ਦਾ ਯਤਨ ਕਰਦੇ ਹਾਂ।’’