ਡੈਸਕ- ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੋਹਲ ਸੈਣ ਵਿੱਚ ਪੋਲਿੰਗ ਬੂਥ ਦੇ ਬਾਹਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਲੱਗਣ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੋਟ ਪਾਉਣ ਲਈ ਕਤਾਰ ‘ਚ ਖੜ੍ਹੇ ਲੋਕਾਂ ‘ਚ ਝਗੜਾ ਹੋ ਗਿਆ। ਜਿਸ ਤੋਂ ਬਾਅਦ ਇਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਇੱਕ ਵਿਅਕਤੀ ਦੀ ਲੱਤ ਵਿੱਚ ਗੋਲੀ ਲੱਗੀ ਹੈ। ਜਿਸ ਨੂੰ ਅੰਮ੍ਰਿਤਸਰ ਹਸਪਤਾਲ ਦਾਖਲ ਕਰਵਾਇਆ ਗਿਆ। ਪੋਲਿੰਗ ਬੂਥ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।
ਪਠਾਨਕੋਟ ਦੇ ਪਿੰਡ ਚਸ਼ਮਾ ਜਕਰੋਰ ਵਿੱਚ ਰੁਕੀ ਵੋਟਿੰਗ, ਬੈਲੇਟ ਪੇਪਰ ਤੇ ਛਪਿਆ ਗਲਤ ਨਿਸ਼ਾਨ
ਪਠਾਨਕੋਟ ਦੇ ਵਿਧਾਨਸਭਾ ਹਲਕਾ ਭੋਆ ਦੇ ਪਿੰਡ ਚਸ਼ਮਾ ਜਕਰੋਰ ਵਿਖੇ ਬੈਲੇਟ ਪੇਪਰ ਤੇ ਉਮੀਦਵਾਰ ਦਾ ਚੋਣ ਨਿਸ਼ਾਨ ਛਪਣ ਦਾ ਮਾਮਲਾ ਸਾਹਮਣੇ ਆਇਆ ਹੈ। ਸਰਪੰਚ ਲਈ ਖੜ੍ਹੇ ਉਮੀਦਵਾਰ ਦਾ ਚੋਣ ਨਿਸ਼ਾਨ ਗਲਤ ਛਾਪਿਆ ਗਿਆ। ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਚੋਣ ਨੂੰ ਰੋਕ ਦਿੱਤ ਗਿਆ ਹੈ।
ਅੰਮ੍ਰਿਤਸਰ ਦੇ ਪਿੰਡ ਕਚਹਿਰੀ ਰਜ਼ਾਦਾ ਵਿੱਚ ਰੁਕੀ ਪੋਲਿੰਗ, ਕੁਝ ਬੈਲਟ ਪੇਪਰ ਗੁੰਮ
ਅੰਮ੍ਰਿਤਸਰ ਦੇ ਪਿੰਡ ਕਚਹਿਰੀ ਰਜ਼ਾਦਾ ਵਿੱਚ ਕੁਝ ਬੈਲਟ ਪੇਪਰ ਗੁੰਮ ਹੋਣ ਕਾਰਨ ਵੋਟਿੰਗ ਫਿਲਹਾਲ ਰੁਕੀ ਹੈ। ਕੁੱਲ 425 ਵੋਟਾਂ ਵਿੱਚੋਂ ਕਰੀਬ 100 ਵੋਟਾਂ ਦੇ ਬੈਲੇਟ ਪੇਪਰ ਗੁੰਮ ਦੱਸੇ ਜਾ ਰਹੇ ਹਨ
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪਾਈ ਵੋਟ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਮਾਨਸਾ ਦੇ ਪਿੰਡ ਮੂਸਾ ਵਿੱਚ ਆਈ ਵੋਟ ਭੁਗਤਾਈ, ਪਿਛਲੇ ਵਾਰ ਇਸੇ ਪਿੰਡ ਤੋਂ ਸਿੱਧੂ ਦੀ ਮਾਤਾ ਚਰਨਜੀਤ ਕੌਰ ਸਰਪੰਚ ਚੁਣੇ ਗਏ ਸਨ। ਹਾਲਾਂਕਿ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਸ ਵਾਰ ਉਹਨਾਂ ਦਾ ਪਰਿਵਾਰ ਚੋਣ ਨਹੀਂ ਲੜ ਰਿਹਾ ਹੈ।