● On air now · ਟੀਵੀ ਪੰਜਾਬ

Punjabi News · Since 2013

Breaking

ਲਾਰੈਂਸ ਬਿਸ਼ਨੋਈ ਦਾ ਹੁਸ਼ਿਆਰਪੁਰ ਪੁਲਿਸ ਨੂੰ ਮਿਲਿਆ ਟਰਾਂਜ਼ਿਟ ਰਿਮਾਂਡ,

ਅੰਮ੍ਰਿਤਸਰ: ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਅਦਾਲਤ ਵਿਚ ਤੀਜੀ ਵਾਰ ਪੇਸ਼ ਕੀਤਾ ਗਿਆ। ਭਾਰੀ ਸੁਰੱਖਿਆ ਹੇਠ ਬੁਲਟ ਪਰੂਫ ਸਮੇਤ ਕਰੀਬ 13 ਗੱਡੀਆਂ ਦੇ ਕਾਫਲੇ ਵਿਚ ਉਸਨੂੰ ਐੱਸਐੱਸਓਸੀ ਅੰਮ੍ਰਿਤਸਰ ਤੋਂ ਅਦਾਲਤ ਲਿਆਂਦਾ ਗਿਆ । ਵੱਖ ਵੱਖ ਪੁਲਿਸ ਟੀਮਾਂ ਮੌਕੇ ਤੇ ਤਾਇਨਾਤ ਹਨ।…


ਅੰਮ੍ਰਿਤਸਰ: ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਅਦਾਲਤ ਵਿਚ ਤੀਜੀ ਵਾਰ ਪੇਸ਼ ਕੀਤਾ ਗਿਆ। ਭਾਰੀ ਸੁਰੱਖਿਆ ਹੇਠ ਬੁਲਟ ਪਰੂਫ ਸਮੇਤ ਕਰੀਬ 13 ਗੱਡੀਆਂ ਦੇ ਕਾਫਲੇ ਵਿਚ ਉਸਨੂੰ ਐੱਸਐੱਸਓਸੀ ਅੰਮ੍ਰਿਤਸਰ ਤੋਂ ਅਦਾਲਤ ਲਿਆਂਦਾ ਗਿਆ । ਵੱਖ ਵੱਖ ਪੁਲਿਸ ਟੀਮਾਂ ਮੌਕੇ ਤੇ ਤਾਇਨਾਤ ਹਨ। ਜਿਨ੍ਹਾਂ ਕੋਲ ਵੱਖ ਵੱਖ ਤਰ੍ਹਾਂ ਦੇ ਆਧੁਨਿਕ ਹਥਿਆਰ ਹਨ।

ਲਾਰੈਂਸ ਬਿਸ਼ਨੋਈ ਦੀ ਸੁਰੱਖਿਆ ਲਈ ਅੰਮ੍ਰਿਤਸਰ ਪੁਲਿਸ ਵਲੋਂ ਹਰ ਤਰ੍ਹਾਂ ਦਾ ਹੱਥ ਕੰਡਾ ਅਪਣਾਏ ਜਾ ਰਹੇ ਹਨ। ਇਥੇ ਜਿਕਰਯੋਗ ਹੈ ਕਿ ਖ਼ਬਰ ਲਿਖਣ ਤਕ ਅੰਮ੍ਰਿਤਸਰ ਅਦਾਲਤ ਦੇ ਬਾਹਰ ਹੁਸ਼ਿਆਰਪੁਰ ਪੁਲਿਸ ਅਤੇ ਮੁਕਤਸਰ ਪੁਲਿਸ ਵੀ ਭਾਰੀ ਸੁਰੱਖਿਆ ਨਾਲ ਹਾਜਰ ਸਨ। ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਮਿਲਿਆ ਹੈ। ਅੰਮ੍ਰਿਤਸਰ ਅਦਾਲਤ ਤੋਂ ਲਿਜਾਕੇ ਉਸਨੂੰ ਸਿੱਧਾ ਹੁਸ਼ਿਆਰਪੁਰ ਅਦਾਲਤ ਵਿਖੇ ਪੇਸ਼ ਕਰਨਾ ਹੋਵੇਗਾ। ਇਥੇ ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਪੁਲਿਸ ਵਲੋਂ ਰਾਣਾ ਕੰਦੋਵਾਲੀਆ ਕੇਸ ਵਿੱਚ ਲਾਰੈਂਸ ਬਿਸ਼ਨੋਈ ਨੂੰ ਟਰਾਂਜ਼ਿਟ ਰਿਮਾਂਡ ਤੇ ਲਿਆਇਆ ਗਿਆ ਸੀ। ਅੰਮ੍ਰਿਤਸਰ ਅਦਾਲਤ ਦੇ ਬਾਹਰ ਹੁਸ਼ਿਆਰਪੁਰ ਪੁਲਿਸ ਦੀਆਂ ਗੱਡੀਆਂ ਭਾਰੀ ਸੁਰੱਖਿਆ ਹੇਠ ਉਸਨੂੰ ਲੈਕੇ ਜਾਇਆ ਜਾਵੇਗਾ। ਇਸ ਮੌਕੇ ਅਜੇ ਕਿਸੇ ਵੀ ਸੀਨੀਅਰ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਨਹੀਂ ਦਿੱਤੀ ਹੈ।


Filed under