ਜ਼ਿਮਨੀ ਚੋਣਾਂ ‘ਚ ਮਿਲੀ ਜਿੱਤ ਤੋਂ ਬਾਅਦ AAP ਦੀ ਸ਼ੁਕਰਾਨਾ ਯਾਤਰਾ, ਪਟਿਆਲਾ ਤੋਂ ਅੰਮ੍ਰਿਤਸਰ ਦਾ ਹੋਵੇਗਾ ਰੂਟ

ਡੈਸਕ- ਪੰਜਾਬ ਆਮ ਆਦਮੀ ਪਾਰਟੀ (ਆਮ) ਵੱਲੋਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਚੋਣਾਂ ਦੀਆਂ ਜ਼ਿਮਨੀ ਚੋਣਾਂ ‘ਚ ਤਿੰਨ ‘ਤੇ ਮਿਲੀ ਜਿੱਤ ਤੋਂ ਬਾਅਦ ਅੱਜ (26 ਨਵੰਬਰ) ਨੂੰ ਸ਼ੁਕਰਾਨਾ ਯਾਤਰਾ ਕੱਢੀ ਜਾਵੇਗੀ। ਇਹ ਯਾਤਰਾ ਪਟਿਆਲਾ ‘ਚ ਕਾਲੀ ਮਾਤਾ ਮੰਦਿਰ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਤੱਕ ਜਾਵੇਗੀ। ਯਾਤਰਾ ਦਾ ਕਈ ਵਿਧਾਨ ਸਭਾ ਖੇਤਰਾਂ ‘ਚ ਸਵਾਗਤ ਹੋਵੇਗਾ। ਇਸ ਚੋਣਾਂ ਨੂੰ ਜਿੱਤ ਕੇ ‘ਆਪ’ ਨੇ ਇਤਿਹਾਸ ਰਚਿਆ ਹੈ, ਪਾਰਟੀ ਦੇ ਹੁਣ ਕੁੱਲ 95 ਵਿਧਾਇਕ ਹੋ ਗਏ ਹਨ। ਨਗਰ ਨਿਗਮ ਚੋਣਾਂ ਤੋਂ ਪਹਿਲਾਂ ਇਸ ਯਾਤਰਾ ਦੇ ਬਹਾਨੇ ਪਾਰਟੀ ਵਰਕਰਾਂ ‘ਚ ਜੋਸ਼ ਵੀ ਭਰਿਆ ਜਾਵੇਗਾ। ਪਾਰਟੀ ਦੀ ਇਸ ਤਰ੍ਹਾਂ ਦੀ ਇਹ ਪਹਿਲਾ ਯਾਤਰਾ ਹੋਵੇਗੀ।

ਇਹ ਯਾਤਰਾ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਤੋਂ ਸਵੇਰ 9 ਵਜੇ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਸਰਹਿੰਦ, ਮੰਡੀ ਗੋਬਿੰਦਗੜ੍ਹ, ਖੰਨਾ, ਦੋਰਾਹਾ, ਲੁਧਿਆਣਾ, ਲਾਡੋਵਾਲ ਟੋਲ ਪਲਾਜ਼ਾ, ਫਿਲੌਰ, ਫਗਵਾੜਾ, ਜਲੰਧਰ ਤੇ ਕਰਤਾਰਪੁਰ ਸਾਹਿਬ ਤੋਂ ਹੁੰਦੇ ਹੋਏ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਪਹੁੰਚੇਗੀ। ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ, ਦੁਰਗਿਆਣਾ ਮੰਦਿਰ ਤੇ ਫਿਰ ਵਾਲਮੀਕੀ ਮੰਦਿਰ ‘ਚ ਨਤਮਸਤਕ ਹੋਣ ਤੋਂ ਬਾਅਦ ਇਹ ਯਾਤਰਾ ਖ਼ਤਮ ਕੀਤੀ ਜਾਵੇਗੀ।