ਜਨਰਲ ਕੈਟੇਗਰੀ ਲਈ ਚੰਨੀ ਦਾ ਵੱਡਾ ਐਲਾਨ,ਮੁਫਤ ਸਿੱਖਿਆ ਨਾਲ ਮਿਲੇਗੀ ਸਕਾਲਰਸ਼ਿਪ

ਚੰਡੀਗੜ੍ਹ- ਦਲਿਤ ਚਿਹਰਾ ਹੋਣ ਕਾਰਣ ਪੰਜਾਬ ਦੇ ਸੀ.ਐੱਮ ਬਣੇ ਚਰਨਜੀਤ ਚੰਨੀ ਨੇ ਵਿਧਾਨ ਸਭਾ ਚੋਣਾ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ.ਕਾਂਗਰਸ ਦੇ ਸੀ.ਐੱਮ ਫੇਸ ਚੰਨੀ ਨੇ ਕਿਹਾ ਕਿ ਜੇ ਉਹ ਮੁੜ ਤੋਂ ਸੀ.ਐੱਮ ਬਣਦੇ ਹਨ ਤਾਂ ਪੰਜਾਬ ਦੇ ਜਨਰਲ ਵਰਗ ਦੇ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਵੇਗੀ.ਦਲਿਤ ਵਿਦਿਆਰਥੀਆਂ ਦੇ ਨਾਲ ਨਾਲ ਜਨਰਲ ਵਰਗ ਦੇ ਬੱਚਿਆਂ ਨੂੰ ਵੀ ਸਕਾਲਰਸ਼ਿਪ ਦਿੱਤੀ ਜਾਵੇਗੀ.
ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਚੰਨੀ ਨੇ ਵੱਡੇ ਐਲਾਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਬਨਣ ਦੇ ਪਹਿਲੇ ਹੀ ਦਿਨ ਉਹ ਇੱਕ ਲੱਖ ਸਰਕਾਰੀ ਨੌਕਰੀਆਂ ‘ਤੇ ਸਾਈਨ ਕਰਣਗੇ.ਪੰਜਾਬ ਦੇ ਨੌਜਵਾਨ ਵਰਗ ਨੂੰ ਵੱਧ ਤੋਂ ਵੱਧ ਨੌਕਰੀ ੳਤੇ ਰੁਜ਼ਗਾਰ-ਵਪਾਰ ਦੇ ਵਧੀਆ ਸਾਧਨ ਦਿੱਤੇ ਜਾਣਗੇ.ਆਪਣੀ ਗਰੀਬੀ ਦਾ ਹਵਾਲਾ ਦਿੰਦਿਆ ਹੋਇਆਂ ਚੰਨੀ ਨੇ ਕਿਹਾ ਕਿ ਉਨ੍ਹਾਂ ਦਾ ਬਚਪਨ ਕੱਚੇ ਛੱਤ ਵਾਲੀ ਘਰ ਚ ਨਿਕਲਿਆ ਹੈ.ਸੀ.ਐੱਮ ਦੀ ਕੁਰਸੀ ‘ਤੇ ਬੈਠਣ ਦੇ ਛੇ ਮਹੀਣਿਆਂ ਦੇ ਅੰਦਰ ਪੰਜਾਬ ਭਰ ਦੇ ਕੱਚੇ ਮਕਾਨਾਂ ਨੂੰ ਪੱਕਿਆਂ ਕਰ ਦਿੱਤਾ ਜਾਵੇਗਾ.
ਚੰਨੀ ਨੇ ਏਜੰਡੇ ਜਾਰੀ ਕਰਨ ਉਪਰੰਤ ਅਰਵਿੰਦ ਕੇਜਰੀਵਾਲ ਸਮੇਤ ਤਮਾਮ ਵਿਰੋਧੀਆਂ ‘ਤੇ ਨਿਸ਼ਾਨੇ ਵਿੰਨੇ.