Toronto- ਕੈਨੇਡਾ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ ਸੋਮਵਾਰ ਨੂੰ ਲੈਂਡਿੰਗ ਦੌਰਾਨ ਇੱਕ ਕਰੈਸ਼ ਹੋ ਗਿਆ| ਅਸਲ ’ਚ ਜਿਵੇਂ ਹੀ ਜਹਾਜ਼ ਲੈਂਡਿੰਗ ਲਈ ਆਇਆ ਤਾਂ ਬਰਫੀਲੀ ਜ਼ਮੀਨ ਕਾਰਨ ਪਲਟ ਗਿਆ| ਇਸ ਹਾਦਸੇ ’ਚ 19 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ| ਹਵਾਈ ਅੱਡੇ ਨੇ ‘ਐਕਸ’ ’ਤੇ ਪੁਸ਼ਟੀ ਕੀਤੀ ਕਿ ਮਿਨੀਆਪੋਲਿਸ ਤੋਂ ਇੱਕ ਡੈਲਟਾ ਫਲਾਈਟ ਨਾਲ ਇਹ ਹਾਦਸਾ ਵਾਪਰਿਆ þ|
ਪੁਲਿਸ ਨੇ ਦੱਸਿਆ ਕਿ ਇਸ ਘਟਨਾ ’ਚ 19 ਲੋਕ ਜ਼ਖਮੀ ਹੋਏ ਹਨ| ਜ਼ਖਮੀਆਂ ’ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਦਕਿ ਬਾਕੀ 7 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ| ਮਿਨੀਆਪੋਲਿਸ ਤੋਂ ਇਸ ਫਲਾਈਟ ਦੇ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ| ਇੱਕ ਨਿੳੂਜ਼ ਚੈਨਲ ਨਾਲ ਗੱਲ ਕਰਨ ਵਾਲੇ ਸੂਤਰਾਂ ਅਨੁਸਾਰ ਜਹਾਜ਼ ਦੇ ਪਲਟਣ ਅਤੇ ਅੱਗ ਲੱਗਣ ਦੇ ਕਾਰਨ ਸਮੇਤ ਹਾਦਸੇ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ|
ਕਰੈਸ਼ ਲੈਂਡਿੰਗ ਤੋਂ ਬਾਅਦ, ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਨੇ ਕਿਹਾ ਕਿ ਐਮਰਜੈਂਸੀ ਟੀਮਾਂ ਨੇ ਘਟਨਾ ਤੋਂ ਤੁਰੰਤ ਬਾਅਦ ਬਚਾਅ ਕਾਰਜ ਲਈ ਜਵਾਬ ਦਿੱਤਾ| ਐਕਸ ’ਤੇ ਇਕ ਪੋਸਟ ਸ਼ੇਅਰ ਕਰਦੇ ਹੋਏ, ਏਅਰਲਾਈਨ ਨੇ ਲਿਖਿਆ, ‘‘ਉਹ ਟੋਰਾਂਟੋ ਪੀਅਰਸਨ ਮਿਨੀਆਪੋਲਿਸ ਤੋਂ ਡੈਲਟਾ ਏਅਰਲਾਈਨਜ਼ ਦੀ ਉਡਾਣ ਦੇ ਲੈਂਡਿੰਗ ਦੌਰਾਨ ਵਾਪਰੀ ਘਟਨਾ ਤੋਂ ਜਾਣੂ ਹਨ| ਐਮਰਜੈਂਸੀ ਟੀਮਾਂ ਜਵਾਬ ਦੇ ਰਹੀਆਂ ਹਨ| ਸਾਰੇ ਯਾਤਰੀਆਂ ਅਤੇ ਚਾਲਕ ਦਲ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ|’’
ਟੋਰਾਂਟੋ ਏਅਰਪਰੋਟ ’ਤੇ ਵਾਪਰਿਆ ਵੱਡਾ ਹਾਦਸਾ, ਲੈਂਡਿੰਗ ਦੌਰਾਨ ਬਰਫ਼ੀਲੀ ਜ਼ਮੀਨ ’ਤੇ ਪਲਟਿਆ ਯਾਤਰੀਆਂ ਨਾਲ ਭਰਿਆ ਜਹਾਜ਼
