Bank Fraud ਕਰਨ ਵਾਲੇ 11 ਐਪਸ ਦੀ ਹੋਈ ਪਛਾਣ, ਖਬਰ ਪੜ੍ਹੋ ਅਤੇ ਇਹ ਐਪਸ ਫੋਨ ਤੋਂ ਤੁਰੰਤ ਕਰ ਦਿਓ Delete

ਨਵੀਂ ਦਿੱਲੀ – Google Play Store ’ਤੇ ਮੌਜੂਦ ਖਤਰਨਾਕ android apps ਦੀ ਪਛਾਣ ਹੋਣ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਹ ਐਪਸ ਜੋਕਰ ਮਾਲਵੇਅਰ ਤੋਂ ਇਨਫੈਕਟਿਡ ਹਨ, ਜੋ ਤੁਹਾਡੇ ਨਾਲ ਕਿਸੇ ਵੀ ਕਿਸਮ ਦਾ ਫਰਾਡ ਕਰ ਸਕਦੇ ਹਨ। ਸਾਈਬਰ ਸਿਕਓਰਿਟੀ ਸਿਸਰਚਰ Zscaler ਦੀ ThreatLabz ਦੀ ਰਿਪੋਰਟ ਮੁਤਾਬਕ ਕੁੱਲ 11 ਐਪਸ ਦੀ ਪਛਾਣ ਕੀਤੀ ਗਈ ਹੈ ਜੋ bank fraud ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਹਨ। ਇਨ੍ਹਾਂ ਐਪਸ ਨੂੰ ਨਿਯਮਿਤ ਵਕਫੇ ਨਾਲ official app ’ਤੇ ਅਪਲੋਡ ਕੀਤਾ ਗਿਆ ਹੈ।

ਰਿਪੋਰਟ ਮੁਤਾਬਕ ਇਨ੍ਹਾਂ ਐਪਸ ਨੂੰ ਹੁਣ ਤਕ ਕਰੀਬ 30,00 ਤੋਂ ਜ਼ਿਆਦਾ ਵਾਰ install ਕੀਤਾ ਜਾ ਚੁੱਕਾ ਹੈ। ਜੇਕਰ ਤੁਹਾਡੇ ਫੋਨ ’ਚ ਇਹ ਐਪ ਮੌਜੂਦ ਹੈ ਤਾਂ ਇਨ੍ਹਾਂ ਨੂੰ ਤੁਰੰਤ uninstall ਕਰ ਦਿਓ।

Zdnet.com ਦੀ ਰਿਪੋਰਟ ਮੁਤਾਬਕ joker malware family ਇਕ Famous Variants ਹੈ, ਜਿਸ ਨੂੰ ਖ਼ਾਸ ਤੌਰ ’ਤੇ Android device ’ਤੇ ਹਮਲਿਆਂ ਲਈ ਤਿਆਰ ਕੀਤਾ ਗਿਆ ਹੈ। ਜੋਕਰ ਮਾਲਵੇਅਰ ਨੂੰ ਜਾਸੂਸੀ ਕਰਨ, ਮੈਸੇਜ ਤੇ ਐੱਸਐੱਮਐੱਸ ਰਾਹੀਂ ਜਾਣਕਾਰੀ ਚੋਰੀ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ। ਜੋਕਰ ਮੈਲਵੇਅਰ ਤੋਂ ਇਨਫੈਕਟਿਡ ਮੋਬਾਈਲ ਨਾਲ ਹੀ banking fraud ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਨਾਲ ਹੀ joker android alert system ਦੇ ਰਾਹੀਂ ਸਾਰੇ ਨੋਟੀਫਿਕੇਸ਼ਨ ਦਾ ਪਰਮਿਸ਼ਨ ਹਾਸਿਲ ਕੀਤਾ ਜਾਂਦਾ ਹੈ। Translate Free, Pdap Converter Scanner, Delux Keyboard ਰਾਹੀਂ ਜੋਕਰ ਮਾਲਵੇਅਰ ਫੋਨ ’ਚ ਪਹੁੰਚਦੇ ਹਨ।

ਗੌਰਤਲਬ ਹੈ ਕਿ ਪਿਛਲੇ ਦੋ ਤੋਂ ਢਾਈ ਮਹੀਨੇ ’ਚ ਕਰੀਬ 50 ਜੋਕਰ ਮਾਲਵੇਅਰ ਦੀ ਪਛਾਣ ਕੀਤੀ ਗਈ ਹੈ। ਇਸ ’ਚ ਯੂਟੀਲਿਟੀ, ਹੈਲਥ ਜਿਹੀ Category ਸ਼ਾਮਲ ਹੈ। ਇਨ੍ਹਾਂ ’ਚੋਂ Tools category based 41.2 ਫੀਸਦੀ of devices ’ਤੇ ਸਭ ਤੋਂ ਜ਼ਿਆਦਾ joker based malware ਦੇ ਹਮਲੇ ਹੋਏ ਹਨ। ਜਦ ਕਿ personalized device ’ਤੇ 21.6 ਫ਼ੀਸਦੀ ਹਮਲੇ ਹੋਏ ਹਨ। ਉੱਥੇ ਹੀ communication device ’ਤੇ 27.5 ਫ਼ੀਸਦੀ ਫੋਟੋਗ੍ਰਾਫਿਕ ਡਿਵਾਈਸ ’ਤੇ 7.8 ਫ਼ੀਸਦੀ ਤੇ ਹੈਲਥ ਤੇ ਫਿਟਨੈਸ ’ਤੇ ਸਭ ਤੋਂ ਘੱਟ 2 ਫ਼ੀਸਦੀ ਸਾਈਬਰ ਹਮਲਿਆਂ ਨੂੰ ਅੰਜ਼ਾਮ ਦਿੱਤਾ ਗਿਆ ਹੈ।

ਇਹ ਹਨ ਉਹ ਐਪ ਜਿੰਨਾ ਰਾਹੀਂ ਕੀਤੇ ਜਾ ਰਹੇ ਹਨ ਫਰਾਡ

Free Affluent Message

– PDF Photo Scanner

– delux Keyboard

– Comply QR Scanner

– PDF Converter Scanner

– Font Style Keyboard

– Translate Free

– Saying Message

– Private Message

– Read Scanner

– Print Scanner