ਆਈਟੀ ਕਮੇਟੀ ਪੈਗਾਸਸ ਮੁੱਦੇ ‘ਤੇ ਕਰੇਗੀ ਵਿਚਾਰ, ਸ਼ਸ਼ੀ ਥਰੂਰ ਨੂੰ ਹੈ ਉਮੀਦ

ਨਵੀਂ ਦਿੱਲੀ : ਸੂਚਨਾ ਤਕਨਾਲੋਜੀ ‘ਤੇ ਸੰਸਦੀ ਕਮੇਟੀ (ਆਈਟੀ) ਦੇ ਚੇਅਰਮੈਨ ਸ਼ਸ਼ੀ ਥਰੂਰ ਨੇ ਐਤਵਾਰ ਨੂੰ ਕਿਹਾ ਕਿ ਮੈਂਬਰਾਂ ਨੇ 28 ਜੁਲਾਈ ਨੂੰ ਕਮੇਟੀ ਦੀ ਮੀਟਿੰਗ ‘ਚ ਇਸ ਲਈ ਵਿਘਨ ਪਾਇਆ ਕਿਉਂਕਿ ਉਹ ਪੈਗਾਸਸ ਦੇ ਦੋਸ਼ਾਂ ‘ਤੇ ਕੋਈ ਚਰਚਾ ਨਹੀਂ ਚਾਹੁੰਦੇ ਸਨ ਅਤੇ ਜਿਨ੍ਹਾਂ ਅਧਿਕਾਰੀਆਂ ਨੇ ਗਵਾਹੀ ਦੇਣੀ ਸੀ, ਜਾਪਦਾ ਹੈ ਕਿ ਉਨ੍ਹਾਂ ਨੂੰ ਪੇਸ਼ ਨਾ ਹੋਣ ਦੇ ਨਿਰਦੇਸ਼ ਦਿੱਤੇ ਹੋਣ।

ਇਸ ਦੇ ਨਾਲ ਹੀ ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਕਮੇਟੀ ਨੇੜਲੇ ਭਵਿੱਖ ਵਿਚ ਜਾਸੂਸੀ ਦੇ ਮੁੱਦੇ ‘ਤੇ ਸੁਣਵਾਈ ਕਰੇਗੀ। ਥਰੂਰ, ਜਿਨ੍ਹਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਕਮੇਟੀ ਦੀ ਮੀਟਿੰਗ ਵਿਚ ਸ਼ਾਮਲ ਨਾ ਹੋਣ ਵਾਲੇ ਮੰਤਰਾਲੇ ਦੇ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਚਿੱਠੀ ਲਿਖੀ ਸੀ, ਨੇ ਇਹ ਵੀ ਕਿਹਾ ਕਿ ਉਸ ਦਿਨ ਗਵਾਹੀ ਦੇਣ ਵਾਲੇ ਤਿੰਨ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਉਹ ਆਖ਼ਰੀ ਮਿੰਟ ‘ਤੇ ਬਹਾਨੇ ਨਾਲ ਪੇਸ਼ ਨਾ ਹੋਣ, ਜੋ ਗਵਾਹਾਂ ਨੂੰ ਬੁਲਾਉਣ ਦੇ ਸੰਸਦੀ ਕਮੇਟੀਆਂ ਦੇ ਵਿਸ਼ੇਸ਼ ਅਧਿਕਾਰ ‘ਤੇ ਗੰਭੀਰ ਹਮਲਾ ਹੈ।

ਟੀਵੀ ਪੰਜਾਬ ਬਿਊਰੋ