ਰਾਜਨਾਥ ਸਿੰਘ 3 ਦਿਨਾਂ ਦੌਰੇ ਲਈ ਲਦਾਖ਼ ਪੁੱਜੇ

ਨਵੀਂ ਦਿੱਲੀ : ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਤਿੰਨ ਦਿਨਾਂ ਦੌਰੇ ਲਈ ਲਦਾਖ਼ ਪੁੱਜੇ ਹਨ। ਰਾਜਨਾਥ ਸਿੰਘ ਭਾਰਤ ਦੇ ਇਸ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿਚ ਇੱਥੇ ਅੰਦਰੂਨੀ ਤੇ ਸਰਹੱਦਾਂ ਦੀ ਸੁਰੱਖਿਆ ਦੀ ਸਥਿਤੀ ਦਾ ਜਾਇਜ਼ਾ ਲੈਣਗੇ। ਐਲ.ਓ.ਸੀ. ‘ਤੇ ਚੱਲ ਰਹੇ ਗਤੀਰੋਧ ਦੇ ਸੰਦਰਭ ਵਿਚ ਭਾਰਤ ਚੀਨ ਵਿਚਕਾਰ ਹੋਈ ਤਾਜ਼ਾ ਬੈਠਕ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਲਦਾਖ਼ ਦੌਰਾ ਅਹਿਮ ਮੰਨਿਆ ਜਾ ਰਿਹਾ ਹੈ।

ਟੀਵੀ ਪੰਜਾਬ ਬਿਊਰੋ