ਔਰਤਾਂ ਬਾਰੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ‘ਤੇ ਮਹੰਤ ਨਰਸਿਮਹਾਨੰਦ ਖ਼ਿਲਾਫ਼ 3 ਮਾਮਲੇ ਦਰਜ਼

ਗਾਜ਼ੀਆਬਾਦ : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲੇ ਦੇ ਦਾਸਨਾ ਸ਼ਿਵਸ਼ਕਤੀ ਧਾਮ ਮੰਦਰ ਦੇ ਪੁਜਾਰੀ ਯਤੀ ਨਰਸਿਹਮਾਨੰਦ ਸਰਸਵਤੀ ਅਕਸਰ ਆਪਣੇ ਵਿਵਾਦਤ ਬਿਆਨਾਂ ਕਰਕੇ ਸੁਰਖੀਆਂ ਵਿਚ ਰਹਿੰਦੇ ਹਨ। ਪਰ ਇਸ ਵਾਰ ਔਰਤਾਂ ‘ਤੇ ਦਿੱਤੇ ਗਏ ਬਿਆਨ ਕਾਰਨ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਵਧ ਰਹੀਆਂ ਹਨ।

ਯਤੀ ਨਰਸਿਮਹਾਨੰਦ ਦਾ ਇਕ ਵੀਡੀਓ ਵਾਇਰਲ ਹੋਇਆ ਜਿਸ ਵਿਚ ਉਹ ਔਰਤਾਂ ਬਾਰੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਦੇ ਹੋਏ ਨਜ਼ਰ ਆ ਰਹੇ ਹਨ। ਜਿਸਦੇ ਬਾਅਦ ਮਹੰਤ ਨਰਸਿਮਹਾਨੰਦ ਦੇ ਖਿਲਾਫ ਯੂਪੀ ਦੇ ਗਾਜ਼ੀਆਬਾਦ ਵਿਚ 3 ਮਾਮਲੇ ਦਰਜ ਕੀਤੇ ਗਏ ਹਨ। ਹਾਲਾਂਕਿ, ਆਪਣੇ ਆਪ ਨੂੰ ਕਾਨੂੰਨੀ ਮੁਸੀਬਤ ਵਿਚ ਵੇਖਦਿਆਂ, ਮਹੰਤ ਨੇ ਵੀਡਿਓ ‘ਤੇ ਸਪਸ਼ਟੀਕਰਨ ਦਿੱਤਾ ਹੈ।

ਇਸ ਦੇ ਨਾਲ ਹੀ ਗਾਜ਼ੀਆਬਾਦ ਸਦਰ ਦੇ ਸੀਓ ਨੂੰ ਚਿੱਠੀ ਲਿਖੀ ਗਈ ਹੈ। ਜਿਸ ਵਿਚ ਵੀਡੀਓ ਨਾਲ ਛੇੜਛਾੜ ਦਾ ਦੋਸ਼ ਲਾਇਆ ਗਿਆ ਹੈ। ਯਤੀ ਨਰਸਿਮਹਾਨੰਦ ਸਰਸਵਤੀ ਲਾਈਵ ਇੰਟਰਵਿਊ ਲਈ ਬੈਠੇ ਸਨ। ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ ਉਸਨੇ ਜੋ ਕਿਹਾ, ਉਸਨੂੰ ਉੱਥੇ ਖੜ੍ਹੇ ਕਿਸੇ ਵਿਅਕਤੀ ਨੇ ਰਿਕਾਰਡ ਕਰਕੇ ਵਾਇਰਲ ਕਰ ਦਿੱਤਾ।

ਵਾਇਰਲ ਵੀਡੀਓ 4 ਜੁਲਾਈ ਦਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦਾ ਜੋ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਜਿਸ ਵਿਚ ਯਤੀ ਨਰਸਿਮਹਾਨੰਦ ਸਰਸਵਤੀ ਭਾਜਪਾ ਮਹਿਲਾ ਨੇਤਾਵਾਂ ਬਾਰੇ ਬਹੁਤ ਇਤਰਾਜ਼ਯੋਗ ਗੱਲਾਂ ਕਰਦੇ ਨਜ਼ਰ ਆ ਰਹੇ ਹਨ।

ਟੀਵੀ ਪੰਜਾਬ ਬਿਊਰੋ