ਸਿੱਧੂ ਨੂੰ ਝਟਕਾ,ਮਜੀਠੀਆ ਨੂੰ ਮਿਲੀ ਜਮਾਨਤ

ਚੰਡੀਗੜ੍ਹ- ਬਹੁਕਰੋੜੀ ਡ੍ਰਗ ਰੈਕੇਟ ਦੇ ਮਾਮਲੇ ‘ਚ ਅਕਾਲੀ ਨੇਤਾ ਬਿਕਰਮ ਮਜੀਠੀਆ ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ.ਅਦਾਲਤ ਨੇ ਮਜੀਠੀਆ ਦੀ ਗ੍ਰਿਫਤਾਰੀ ‘ਤੇ ਰੋਕ ਲਗਾ ਦਿੱਤੀ ਹੈ.ਇਸਦੇ ਨਾਲ ਹੀ ਮਜੀਠੀਆ ਨੂੰ ਐੱਸ.ਆਈ.ਅੱਗੇ ਪੇਸ਼ ਹੋਣ ਲਈ ਵੀ ਹੁਕਮ ਦਿੱਤੇ ਗਏ ਹਨ.
ਕੋਰਟ ਦੇ ਇਸ ਫੈਸਲੇ ਨਾਲ ਜਿੱਥੇ ਅਕਾਲੀ ਦਲ ਅਤੇ ਮਜੀਠੀਆ ਸਮਰਥਕਾਂ ਚ ਖੁਸ਼ੀ ਹੈ ਉੱਥੇ ਕਾਂਗਰਸ ਪਾਰਟੀ ਲਈ ਇਹ ਨਿਰਾਸ਼ਾ ਭਰਿਆ ਹੁਕਮ ਸਾਹਮਨੇ ਆਇਆ ਹੈ.ਨਵਜੋਤ ਸਿੱਧੂ ਨੇ ਜਮਾਨਤ ਨੂੰ ਲੈ ਕੇ ਮੀਡੀਆ ਦੇ ਸਵਾਲਾਂ ਤੋਂ ਕਿਨਾਰਾ ਕਰ ਲਿਆ ਹੈ ਜਦਕਿ ਸੀ.ਐੱਮ ਚੰਨੀ ਨੇ ਇਸ ਨੂੰ ਮਾਮੂਲੀ ਰਾਹਤ ਦੱਸਿਆ ਹੈ.ਚੰਨੀ ਮੁਤਾਬਿਕ ਕੇਸ ਅਜੇ ਖਤਮ ਨਹੀਂ ਹੋਇਆ ਹੈ,ਮਜੀਠੀਆ ਨੂੰ ਹੁਣ ਪੇਸ਼ ਹੋਣਾ ਹੀ ਪਵੇਗਾ.

ਇਸ ਤੋਂ ਪਹਿਲਾਂ ਮਜੀਠੀਆ ਖਿਲਾਫ ਕੇਸ ਦਰਜ ਕਰਨ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਦੀ ਸਿਆਸਤ ਚ ਲੰਮਾ ਡ੍ਰਾਮਾ ਚਲਦਾ ਰਿਹਾ.ਪੁਲਿਸ ਅਧਿਆਰੀਆਂ ਵਲੋਂ ਕੇਸ ਤੋਂ ਹੱਥ ਪਿੱਛੇ ਖਿੱਚਣ ਤੋਂ ਬਾਅਦ ਨਵਜੋਤ ਸਿੱਧੂ ਵਲੋਂ ਲਿਆਏ ਗਏ ਸਿਧਾਰਥ ਚਟੋਪਾਧਿਆਏ ਵਲੋਂ ਮਜੀਠੀਆ ਖਿਲਾਫ ਕੇਸ ਦਰਜ ਕੀਤਾ ਗਿਆ.ਮਜੀਠੀਆ ਫਰਾਰ ਰਹੇ ਅਤੇ ਹੁਣ ਸਥਿਤੀ ਇਹ ਹੈ ਕੀ ਚਟੋਪਾਧਿਆਏ ਨੂੰ ਡੀ.ਜੀ.ਪੀ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਮਜੀਠੀਆ ਨੂੰ ਅਦਾਲਤ ਤੋਂ ਰਾਹਤ ਮਿਲ ਗਈ ਹੈ.