ਹੁਣ 7 ਹੋਰ ਦੇਸ਼ਾਂ ਤੋਂ Canada ਆ ਸਕਦੇ ਨੇ ਵਿਦਿਆਰਥੀ

Vancouver – ਆਈਆਰਸੀਸੀ ਨੇ ਸਟੂਡੈਂਟ ਡਾਇਰੈਕਟ ਸਟ੍ਰੀਮ (ਐਸਡੀਐਸ) ਨੂੰ 7 ਨਵੇਂ ਦੇਸ਼ਾਂ ਲਈ ਵਧਾ ਦਿੱਤਾ ਹੈ। ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਫਾਸਟ ਟਰੈਕ ਪ੍ਰੋਗਰਾਮ ਨੂੰ 7 ਨਵੇਂ ਦੇਸ਼ਾਂ ਵਿੱਚ ਵਧਾ ਦਿੱਤਾ ਹੈ। ਇਸ ਦਾ ਐਲਾਨ ਅੱਜ ਇਮੀਗ੍ਰੇਸ਼ਨ, ਰਫ਼ਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਕੀਤਾ ਗਿਆ ਸੀ।
ਜਿਹੜੇ ਦੇਸ਼ਾਂ ‘ਚ ਇਸ ਪ੍ਰੋਗਰਾਮ ਨੂੰ ਵਧਾਇਆ ਗਿਆ ਉਹ ਦੇਸ਼ ਹਨ:
ਬ੍ਰਾਜ਼ੀਲ ਕੋਲੰਬੀਆ ਪੇਰੂ ਐਂਟੀਗੁਆ ਅਤੇ ਬਾਰਬੂਡਾ ਕੋਸਟਾਰੀਕਾ ਤ੍ਰਿਨੀਦਾਦ ਅਤੇ ਟੋਬੈਗੋ
ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ ਦੱਸ ਦਈਏ ਕਿ ਸਟੂਡੈਂਟ ਡਾਇਰੈਕਟ ਸਟ੍ਰੀਮ (ਐਸਡੀਐਸ) ਉਨ੍ਹਾਂ ਵਾਸਤੇ ਹੈ ਜੋ ਕੈਨੇਡਾ ‘ਚ (ਡੀ ਐਲ ਆਈ) ‘ਚ ਪੜ੍ਹਾਈ ਕਰਨਾ ਚਾਹੁੰਦੇ ਹਨ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਨੇਡਾ ਵਿੱਚ ਜਾਣ ਲਈ ਪਹਿਲਾਂ ਇੱਕ ਡੀ ਐਲ ਆਈ ਦੁਆਰਾ Letter of Acceptance ਪ੍ਰਾਪਤ ਕਰਨ ਦੀ ਜ਼ਰੂਰਤ ਹੁੰਦੀ ਹੈ। ਜਦੋਂ ਵਿਦਿਆਰਥੀ ਨੂੰ LOA ਮਿਲ ਜਾਵੇ ਤਾਂ ਉਹਨਾਂ ਨੂੰ ਫਿਰ ਆਈਆਰਸੀਸੀ ਨੂੰ ਸਟੱਡੀ ਪਰਮਿਟ ਦੀ ਅਰਜ਼ੀ ਜਮ੍ਹਾ ਕਰਨ ਦੀ ਜ਼ਰੂਰਤ ਹੁੰਦੀ ਹੈ। ਸਟੱਡੀ ਪਰਮਿਟ ਦੀ ਪ੍ਰਕਿਰਿਆ ਹਰ ਦੇਸ਼ ਵਿੱਚ ਵੱਖਰੀ ਹੁੰਦੀ ਹੈ। ਇਸ ਵਿੱਚ ਕਈ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਆਈਆਰਸੀਸੀ ਵੱਲੋਂ 2018 ਵਿੱਚ ਭਾਰਤ, ਚੀਨ, ਫਿਲੀਪੀਨਜ਼ ਅਤੇ ਵੀਅਤਨਾਮ ਦੇ ਵਿਦਿਆਰਥੀਆਂ ਲਈ ਐਸਡੀਐਸ ਲਾਂਚ ਕੀਤਾ ਸੀ। ਬਾਅਦ ‘ਚ 2019 ਦੌਰਾਨ ਇਸ ਤਹਿਤ ਪਾਕਿਸਤਾਨ, ਸੇਨੇਗਲ ਅਤੇ ਮੋਰੱਕੋ ਨੂੰ ਵੀ ਸ਼ਾਮਿਲ ਕੀਤਾ ਗਿਆ। ਇਸ ਪ੍ਰੋਗਰਾਮ ਵਾਸਤੇ ਭਾਸ਼ਾ ਟੈਸਟ, ਘੱਟੋ ਘੱਟ $ 10,000 ਸੀਏਡੀ ਦੇ ਗਰੰਟੀਸ਼ੁਦਾ ਨਿਵੇਸ਼ ਸਰਟੀਫਿਕੇਟ ਦਾ ਸਬੂਤ, ਉਮੀਦਵਾਰ ਦੇ ਪਹਿਲੇ ਸਾਲ ਲਈ ਟਿਊਸ਼ਨ ਦੀ ਪੂਰੀ ਅਦਾਇਗੀ ਦਾ ਸਬੂਤ, Letter of Acceptance, ਸਭ ਤੋਂ ਤਾਜ਼ਾ ਵਿਦਿਅਕ ਪ੍ਰਤੀਲਿਪੀ,ਸਪੱਸ਼ਟ ਮੈਡੀਕਲ ਜਾਂਚ ਦਾ ਸਬੂਤ ਇਹ ਸਭ ਦਿਖਾਉਣਾ ਪੈਂਦਾ ਹੈ।