ਆਸੀਸਨ ਦੇਸ਼ਾਂ ਦਾ ਰਣਨੀਤਕ ਭਾਈਵਾਲ ਬਣਿਆ ਕੈਨੇਡਾ

Jakarta- ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦਾ ਸੰਗਠਨ ਆਪਣੇ ਨਵੀਨਤਮ ਰਣਨੀਤਕ ਭਾਈਵਾਰ ਦੇ ਦੌਰ ’ਤੇ ਕੈਨੇਡਾ ਦਾ ਸਵਾਗਤ ਕਰ ਰਿਹਾ ਹੈ। 10 ਦੇਸ਼ਾਂ ਦੇ ਸਮੂਹ ਨੇ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮੇਜ਼ਬਾਨ ਸ਼ਹਿਰ ਜਕਾਰਤਾ ਦੇ ਦੌਰੇ ਦੌਰਾਨ ਇਹ ਪ੍ਰਤੀਕਾਤਮਕ ਸੰਕੇਤ ਦਿੱਤਾ। ਆਪਣੇ ਸਾਂਝੇ ਬਿਆਨ ’ਚ, ਦੱਖਣ-ਪੂਰਬੀ ਏਸ਼ੀਆਈ ਰਾਸ਼ਟਰਾਂ ਦੀ ਐਸੋਸੀਏਸ਼ਨ ਨੇ ਕਿਹਾ ਕਿ ਉਹ ਭੋਜਨ ਵਪਾਰ ’ਚ ਸਪਲਾਈ ਨੂੰ ਕਾਇਮ ਰੱਖਣ ਲਈ ਕੈਨੇਡਾ ਨਾਲ ਕੰਮ ਕਰਨਗੇ।
ਨਵੀਂ ਭਾਈਵਾਲੀ ਇੰਡੋ-ਪੈਸੀਫਿਕ ਖੇਤਰ ’ਚ ਕੈਨੇਡਾ ਦੀ ਵਿਸਤ੍ਰਿਤ ਮੌਜੂਦਗੀ ਅਤੇ ਕੈਨੇਡਾ-ਆਸੀਆਨ ਮੁਕਤ ਵਪਾਰ ਸਮਝੌਤੇ ’ਤੇ ਹੋ ਰਹੀ ਪ੍ਰਗਤੀ ਨੂੰ ਦਰਸਾਉਂਦੀ ਹੈ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਅੱਜ ਸਾਂਝੇਦਾਰੀ ’ਚ ਕੈਨੇਡਾ ਦਾ ਸਵਾਗਤ ਕੀਤਾ। ਵਿਡੋਡੋ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕੈਨੇਡਾ ਇਸ ਖੇਤਰ ’ਚ ਸ਼ਾਂਤੀ ਅਤੇ ਸਥਿਰਤਾ ਦਾ ਵਾਹਕ ਬਣੇਗਾ ਜੋ ਕੌਮਾਂਤਰੀ ਕਾਨੂੰਨ ਦਾ ਸਤਿਕਾਰ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ।
ਇਸ ਮੌਕੇ ਕੈਨੇਡਾ ਨੇ ਬਲਾਕ ਦੇ ਮੈਂਬਰ ਦੇਸ਼ਾਂ ਸਾਹਮਣੇ ਸਾਂਝਾ ਬਿਆਨ ਜਾਰੀ ਕੀਤਾ, ਜਿਸ ’ਚ ਵਿਸ਼ਵਵਿਆਪੀ ਭੋਜਨ ਅਸੁਰੱਖਿਆ ਅਤੇ ਪੋਸ਼ਣ ਸੰਬੰਧੀ ਲੋੜਾਂ ਨਾਲ ਨਜਿੱਠਣ ਲਈ ਵਚਨਬੱਧਤਾ ਦਰਸਾਈ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਲਾਕ ਦੇ ਨੇਤਾਵਾਂ ਦੇ ਸਾਹਮਣੇ ਬੋਲਦਿਆਂ ਕਿਹਾ ਕਿ ਇਹ ਪਲ ਉਨ੍ਹਾਂ ਦੇ ਰਿਸ਼ਤੇ ’ਚ ਇੱਕ ਇਤਿਹਾਸਕ ਮੀਲ ਪੱਥਰ ਹੈ। ਉਨ੍ਹਾਂ ਕਿਹਾ ਕਿ ਕਿ ਕੈਨੇਡਾ, ਖੇਤਰ ਦੇ ਅੰਦਰ ਨਵਿਆਉਣਯੋਗ ਊਰਜਾ, ਟਿਕਾਊ ਊਰਜਾ ਅਤੇ ਪਾਣੀ ਦੇ ਪ੍ਰੋਜੈਕਟਾਂ ’ਚ ਨਿਵੇਸ਼ ਕਰਨ ’ਤੇ ਕੇਂਦਰਿਤ ਹੈ।
ਟਰੂਡੋ ਨੇ ਕੈਨੇਡਾ ਨੂੰ ਖਾਦ ਅਤੇ ਨਾਜ਼ੁਕ ਖਣਿਜਾਂ ਵਰਗੇ ਕੁਦਰਤੀ ਸਰੋਤਾਂ ਦੇ ਭਰੋਸੇਮੰਦ ਸਪਲਾਇਰ ਵਜੋਂ ਵੀ ਪੇਸ਼ ਕੀਤਾ ਅਤੇ ਕਿਹਾ ਕਿ ਕੈਨੇਡਾ ਕੋਲ ਸਵੱਛ ਊਰਜਾ ਹੈ, ਜਿਸ ਦੀ ਕਿ ਦੁਨੀਆ ਨੂੰ ਹਰੀ ਊਰਜਾ ਤਬਦੀਲੀ ਕਰਨ ਲਈ ਲੋੜ ਹੈ।