ਸਰਦਾਰ ਬਾਦਲ ਲੜਣਗੇ ਲੰਬੀ ਤੋਂ ਚੋਣ,ਪਰ ਸੀ.ਐੱਮ ਹੋਣਗੇ ਸੁਖਬੀਰ

ਬਠਿੰਡਾ- ਸ਼੍ਰੌਮਣੀ ਅਕਾਲੀ ਦਲ ਨੇ ਆਖਿਰਕਾਰ ਐਲਾਨ ਕਰ ਦਿੱਤਾ ਹੈ ਕੀ ਪਾਰਟੀ ਸੁਪਰੀਮੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੀ ਲੰਬੀ ਹਲਕੇ ਤੋਂ ਚੋਣ ਲੜਣਗੇ.ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸਦੀ ਪੂਸ਼ਟੀ ਕੀਤੀ ਹੈ.ਲੰਬੀ ਵਿਖੇ ਹੀ ੳੱਜ ਉਨ੍ਹਾਂ ਦੇ ਚੋਣ ਦਫਤਰ ਦਾ ਉਦਘਾਟਨ ਵੀ ਕਰ ਦਿੱਤਾ ਗਿਆ ਹੈ.ਓਮੀਕਰੋਨ ਤੋਂ ਠੀਕ ਹੋ ਕੇ ਆਏ ਸਰਦਾਰ ਬਾਦਲ ਲਗਾਤਾਰ ਆਪਣਾ ਚੋਣ ਪ੍ਰਚਾਰ ਵੀ ਕਰ ਰਹੇ ਸਨ.

ਸਰਦਾਰ ਬਾਦਲ ਦੇ ਚੋਣ ਲੜਨ ਨੂੰ ਲੈ ਕੇ ਲੰਮੇ ਸਮੇਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ.ਸੁਖਬੀਰ ਬਾਦਲ ਵਲੋਂ ਖੁਦ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸਰਦਾਰ ਬਾਦਲ ਦੇ ਚੋਣ ਲੜਨ ਦੀਆਂ ਸੰਭਾਵਨਾਵਾਂ ਵੀ ਖਤਮ ਹੋ ਗਈਆਂ ਸਨ.ਇੱਥੇ ਤੱਕ ਕਿ ਸੁਖਬੀਰ ਨੇ ਹਰਸਿਮਰਤ ਦੇ ਵੀ ਚੋਣ ਨਾ ਲੜਨ ਦੀ ਗੱਲ ਕੀਤੀ ਸੀ.ਪਰ ਅੱਹ ਬੀਬੀ ਹਰਸਿਮਰਤ ਵਲੋਂ ਕੀਤੇ ਖੁਲਾਸੇ ਤੋਂ ਬਾਅਦ ਬਾਦਲ ਪਰਿਵਾਰ ਦੀ ਪੱਕੀ ਸੀਟ ‘ਤੇ ਭੰਬਲਭੂਸਾ ਖਤਮ ਹੋ ਗਿਆ ਹੈ.94 ਸਾਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੀ ਆਪਣੇ ਹਲਕਾ ਲੰਬੀ ਤੋਂ ਚੋਣ ਲੜਣਗੇ.